ਸ਼ੇਨਜੇਨ (ਚੀਨ)– ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ ਜਦਕਿ ਲਕਸ਼ੈ ਸੇਨ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਿਆ।
ਪਿਛਲੇ ਹਫਤੇ ਹਾਂਗਕਾਂਗ ਓਪਨ ਵਿਚ ਉਪ ਜੇਤੂ ਰਹੇ ਸਾਤਵਿਕ ਤੇ ਚਿਰਾਗ ਨੇ ਮਲੇਸ਼ੀਆ ਦੇ ਜੁਨੈਦੀ ਆਰਿਫ ਤੇ ਰਾਏ ਕਿੰਗ ਪਾਯ ਨੂੰ 42 ਮਿੰਟ ਵਿਚ 24-22, 21-13 ਨਾਲ ਹਰਾਇਆ।
ਉੱਥੇ ਹੀ, ਹਾਂਗਕਾਂਗ ਓਪਨ ਫਾਈਨਲ ਵਿਚ ਹਾਰ ਜਾਣ ਵਾਲਾ ਲਕਸ਼ੈ ਟੋਮਾ ਜੂਨੀਅਰ ਪੋਪੋਵ ਹੱਥੋਂ 30 ਮਿੰਟ ਤੱਕ ਚੱਲੇ ਮੁਕਾਬਲੇ ਵਿਚ 11-21, 10-21 ਨਾਲ ਹਾਰ ਗਿਆ। ਇਸਦੇ ਨਾਲ ਹੀ ਪੁਰਸ਼ ਸਿੰਗਲਜ਼ ਵਰਗ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ ਕਿਉਂਕਿ ਆਯੂਸ਼ ਸ਼ੈੱਟੀ ਪਹਿਲੇ ਹੀ ਦੌਰ ਵਿਚ ਹਾਰ ਗਿਆ ਸੀ।
ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਮਿਕਸਡ ਡਬਲਜ਼ ਵਿਚ ਦੂਜਾ ਦਰਜਾ ਪ੍ਰਾਪਤ ਚੀਨ ਦੇ ਫੇਂਗ ਯਾਨ ਝੇ ਤੇ ਹੂਆਂਗ ਡੋਂਗ ਪਿੰਗ ਹੱਥੋਂ 19-21, 13-21 ਨਾਲ ਹਾਰ ਗਈ। ਮਹਿਲਾ ਸਿੰਗਲਜ਼ ਵਿਚ ਪੀ. ਵੀ. ਸਿੰਧੂ ਪ੍ਰੀ-ਕੁਆਰਟਰ ਫਾਈਨਲ ਵਿਚ ਛੇਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨਾਲ ਖੇਡੇਗੀ।
PM ਮੋਦੀ ਦੀ S-400 ਵਾਲੀ ਤਸਵੀਰ ਲਗਾ ਕੇ ਇਸ ਪਾਕਿਸਤਾਨੀ ਨੇ ਦਿੱਤੀਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ
NEXT STORY