ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਨੇ ਮੇਰਠ ਜਨਪਦ ਦੇ 16 ਸਾਲਾਂ ਸੌਰਭ ਚੌਧਰੀ ਨੂੰ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਵਾਲੇ ਹੋਣਹਾਰ ਸੌਰਭ ਨੂੰ ਸਰਕਾਰ ਵਲੋਂ 50 ਲੱਖ ਰੁਪਏ ਦਾ ਪੁਰਸਕਾਰ ਅਤੇ ਰਾਜਪਤਰੀ ਨੌਕਰੀ ਦਿੱਤੀ ਜਾਵੇਗੀ।

ਨੌਜਵਾਨ ਸੌਰਭ ਚੌਧਰੀ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਭਾਰਤ ਨੂੰ ਪਹਿਲਾਂ ਤਮਗਾ ਜਿਤਾਉਂਦੇ ਹੋਏ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਬਾਜ਼ੀ ਮਾਰੀ । ਚੌਧਰੀ ਕੁਆਲੀਫਾਇੰਗ ਦੌਰ 'ਚ ਸਭ ਤੋਂ ਉਪਰ ਰਿਹਾ ਸੀ। ਉਨ੍ਹਾਂ ਨੇ ਖੇਡਾਂ ਦਾ ਰਿਕਾਰਡ ਸਕੋਰ 240.7 ਦੱਸਦੇ ਹੋਏ ਜਾਪਾਨ ਦੇ ਤੋਮੋਯੁਕੀ ਮੁਤਸੁਦਾ (239.7) ਨੂੰ ਪਿਛਾੜਿਆ।

ਭਾਰਤ ਨੇ ਨਿਸ਼ਾਨੇਬਾਜ਼ੀ 'ਚ ਇਕ ਸੋਨ, 2 ਚਾਂਦੀ ਅਤੇ ਦੋ ਤਾਂਬੇ ਦੇ ਤਮਗੇ ਜਿਤ ਲਏ ਹਨ। ਉਥੇ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਉਤਰੇ ਪੇਸ਼ੇ ਤੋਂ ਵਕੀਲ ਅਭਿਸ਼ੇਕ ਵਰਮਾ ਨੇ 219.3 ਦੇ ਸਕੋਰ ਨਾਲ ਤਾਂਬੇ ਦਾ ਤਮਗਾ ਜਿੱਤਿਆ। ਚੌਧਰੀ ਅਤੇ ਮਤਸੁਦਾ ਦੇ ਵਿਚਕਾਰ ਕਰੀਬੀ ਮੁਕਾਬਲਾ ਚਲ ਰਿਹਾ ਸੀ। ਪਰ ਆਖਿਰ ਤੋਂ ਪਹਿਲਾਂ ਸ਼ਾਟ 'ਤੇ ਮਤਸੁਦਾ ਦਾ ਸਕੋਰ 8.9 ਰਿਹਾ ਜਦਕਿ ਚੌਧਰੀ ਨੇ 10.2 ਦਾ ਸਕੋਰ ਬਣਾਇਆ।

ਹਾਰਦਿਕ ਪੰਡਯਾ ਨੇ ਆਪਣੇ ਕੋਚ ਨੂੰ ਦਿੱਤਾ ਇਹ ਖਾਸ ਤੋਹਫਾ
NEXT STORY