ਸਪੋਰਟਸ ਡੈਸਕ: ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਬਹੁਤ ਹੀ ਤਣਾਅਪੂਰਨ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਇਹੀ ਕਾਰਨ ਹੈ ਕਿ ਕੱਲ੍ਹ (8ਮਈ) ਨੂੰ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾ ਰਿਹਾ ਮੈਚ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨਾ ਪਿਆ। ਚੇਤਾਵਨੀ ਮਿਲਣ ਤੋਂ ਬਾਅਦ,ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸਟੇਡੀਅਮ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਸੀ। ਉਸ ਦੌਰਾਨ ਇੱਕ ਚੀਅਰਲੀਡਰ ਨੇ ਲੋਕਾਂ ਨੂੰ ਉੱਥੋਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ ਵਿੱਚ, ਚੀਅਰਲੀਡਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਖੇਡ ਦੇ ਵਿਚਕਾਰ ਹੀ ਪੂਰਾ ਸਟੇਡੀਅਮ ਖਾਲੀ ਕਰਵਾ ਦਿੱਤਾ ਗਿਆ ਸੀ।' ਇਹ ਬਹੁਤ ਹੀ ਡਰਾਉਣਾ ਦ੍ਰਿਸ਼ ਸੀ। ਹਰ ਕੋਈ ਸਿਰਫ਼ ਚੀਕ ਰਿਹਾ ਸੀ ਕਿ ਬੰਬ ਆ ਰਹੇ ਹਨ। ਇਹ ਅਜੇ ਵੀ ਕਾਫ਼ੀ ਡਰਾਉਣਾ ਹੈ। ਸੱਚਮੁੱਚ ਅਸੀਂ ਧਰਮਸ਼ਾਲਾ ਤੋਂ ਬਾਹਰ ਜਾਣਾ ਚਾਹੁੰਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਆਈਪੀਐਲ (ਬੋਰਡ) ਦੇ ਲੋਕ ਸਾਡੀ ਸੁਰੱਖਿਆ ਦਾ ਪੂਰਾ ਧਿਆਨ ਰੱਖਣਗੇ। ਇਹ ਅਸਲ ਵਿੱਚ ਬਹੁਤ ਡਰਾਉਣਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਰੋ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਅਜੇ ਵੀ ਸਦਮੇ ਵਿੱਚ ਹਾਂ। ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ, ਬੀਸੀਸੀਆਈ ਖਿਡਾਰੀਆਂ ਨੂੰ ਸੁਰੱਖਿਅਤ ਦਿੱਲੀ ਲਿਆਉਣ ਲਈ ਇੱਕ ਵਿਸ਼ੇਸ਼ ਰੇਲਗੱਡੀ ਦਾ ਪ੍ਰਬੰਧ ਕਰ ਰਿਹਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸਹਾਇਕ ਸਟਾਫ਼ ਅਤੇ ਪ੍ਰਸਾਰਣ ਟੀਮ ਨੂੰ ਵੀ ਇਸ ਰੇਲਗੱਡੀ ਰਾਹੀਂ ਰਾਜਧਾਨੀ ਲਿਆਂਦਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਧਰਮਸ਼ਾਲਾ ਵਿੱਚ ਫਸੇ ਸਾਰੇ ਖਿਡਾਰੀਆਂ ਨੂੰ ਪਹਿਲਾਂ ਊਨਾ ਲਿਜਾਇਆ ਜਾਵੇਗਾ। ਇਸ ਤੋਂ ਬਾਅਦ, ਊਨਾ ਤੋਂ ਸਾਰੇ ਖਿਡਾਰੀ ਇੱਕ ਵਿਸ਼ੇਸ਼ ਰੇਲਗੱਡੀ ਰਾਹੀਂ ਰਾਜਧਾਨੀ ਦਿੱਲੀ ਆਉਣਗੇ।
ਮੁੰਬਈ ਲਈ ਮੁੜ ਖੇਡਣਾ ਚਾਹੁੰਦੈ ਜਾਇਸਵਾਲ, MCA ਨੂੰ ਲਿਖਿਆ ਪੱਤਰ
NEXT STORY