ਵੈੱਬ ਡੈਸਕ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਅੱਤਵਾਦੀਆਂ ਦੇ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਦੇਸ਼-ਵਿਦੇਸ਼ 'ਚ ਵਸਦੇ ਭਾਰਤੀਆਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਨੂੰ ਲੈ ਤੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦੇ ਬਾਹਰ ਭਾਰਤ ਪੱਖੀ ਪ੍ਰਦਰਸ਼ਨ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। ਇੱਕ ਪਾਕਿਸਤਾਨੀ ਪੱਤਰਕਾਰ ਨੇ ਇੱਕ ਭਾਰਤੀ ਪ੍ਰਦਰਸ਼ਨਕਾਰੀ ਦੇ ਹੱਥੋਂ ਜ਼ਬਰਦਸਤੀ ਭਾਰਤੀ ਰਾਸ਼ਟਰੀ ਝੰਡਾ (ਤਿਰੰਗਾ) ਖੋਹ ਲਿਆ ਅਤੇ ਉੱਥੋਂ ਭੱਜਣ ਲੱਗ ਪਿਆ। ਪਰ ਉਸਦੇ ਗਾਇਬ ਹੋਣ ਤੋਂ ਪਹਿਲਾਂ, ਇੱਕ ਭਾਰਤੀ ਨੌਜਵਾਨ ਨੇ ਹਿੰਮਤ ਦਿਖਾਈ ਅਤੇ ਉਸਦਾ ਤੇਜ਼ੀ ਨਾਲ ਪਿੱਛਾ ਕੀਤਾ ਅਤੇ ਤਿਰੰਗਾ ਵਾਪਸ ਖੋਹ ਲਿਆ।
ਘਟਨਾ ਦੀ ਪੂਰੀ ਜਾਣਕਾਰੀ
ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ, ਦੋਵਾਂ ਪਾਸਿਆਂ ਦੇ ਲੋਕਾਂ ਨੇ ਭਾਰਤ-ਪਾਕਿਸਤਾਨ ਸਬੰਧਾਂ 'ਤੇ ਨਿਊਯਾਰਕ ਵਿੱਚ ਵੱਖ-ਵੱਖ ਪ੍ਰਦਰਸ਼ਨ ਕੀਤੇ ਸਨ। ਭਾਰਤੀ ਭਾਈਚਾਰੇ ਵੱਲੋਂ ਕੀਤੇ ਗਏ ਇਸ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵਿੱਚ ਸਿੱਖਾਂ, ਹਿੰਦੂਆਂ ਅਤੇ ਹੋਰ ਐਨਆਰਆਈ ਸਮੂਹਾਂ ਨੇ ਸ਼ਿਰਕਤ ਕੀਤੀ। ਨੇੜੇ ਹੀ ਇੱਕ ਪਾਕਿਸਤਾਨ ਪੱਖੀ ਸਮੂਹ ਵੀ ਮੌਜੂਦ ਸੀ। ਵਿਰੋਧ ਪ੍ਰਦਰਸ਼ਨ ਦੌਰਾਨ, ਪਾਕਿਸਤਾਨੀ ਮੀਡੀਆ ਦਾ ਇੱਕ ਪੱਤਰਕਾਰ ਅਚਾਨਕ ਭਾਰਤੀ ਸਮੂਹ ਵੱਲ ਆਇਆ ਅਤੇ ਇੱਕ ਪ੍ਰਦਰਸ਼ਨਕਾਰੀ ਦੇ ਹੱਥਾਂ ਵਿੱਚ ਲਹਿਰਾਇਆ ਜਾ ਰਿਹਾ ਤਿਰੰਗਾ ਖੋਹ ਲਿਆ। ਇਸ ਘਟਨਾ ਤੋਂ ਪ੍ਰਦਰਸ਼ਨਕਾਰੀ ਹੈਰਾਨ ਰਹਿ ਗਏ, ਪਰ ਇੱਕ ਨੌਜਵਾਨ ਤੁਰੰਤ ਹਰਕਤ ਵਿੱਚ ਆਇਆ ਅਤੇ ਜਨਤਾ ਅਤੇ ਮੀਡੀਆ ਦੀ ਭੀੜ ਵਿੱਚ ਭੱਜਿਆ ਅਤੇ ਪੱਤਰਕਾਰ ਨੂੰ ਫੜ ਲਿਆ।
ਕੈਨੇਡਾ ਚੋਣਾਂ ; ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ, ਆਪਣੀ ਸੀਟ ਹੀ ਨਹੀਂ ਬਚਾ ਸਕੇ ਵਿਰੋਧੀ ਧਿਰ ਦੇ ਆਗੂ
NEXT STORY