ਦੁਬਈ— ਸਕਾਟਲੈਂਡ ਨੇ ਸੰਯੁਕਤ ਅਰਬ ਅਮੀਰਾਤ ਨੂੰ 90 ਦੌੜਾਂ ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਜਗ੍ਹਾ ਬਣਾ ਲਈ। ਸਲਾਮੀ ਬੱਲੇਬਾਜ਼ ਜਾਰਜ ਮੁੰਸੇ ਦੀ 65 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਕਾਟਲੈਂਡ ਨੇ 198 ਦੌੜਾਂ ਬਣਾਈਆਂ। ਜਵਾਬ 'ਚ ਯੂ. ਏ. ਈ. ਦੀ ਟੀਮ ਨੇ 9 ਗੇਂਦਾਂ ਬਾਕੀ ਰਹਿੰਦੇ 108 ਦੌੜਾਂ 'ਤੇ ਆਊਟ ਹੋ ਗਈ। ਮਾਰਕ ਵਾਟ ਤੇ ਸਫਿਆਨ ਸ਼ਰੀਫ ਨੇ 3-3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਨਾਮੀਬੀਆ, ਨੀਦਰਲੈਂਡ, ਪਾਪੂਆ ਨਿਊ ਗਿਨੀ ਤੇ ਆਇਰਲੈਂਡ ਵਿਸ਼ਵ ਕੱਪ 'ਚ ਜਗ੍ਹਾ ਬਣਾ ਚੁੱਕੇ ਹਨ।
ਬਾਲੀਵੁੱਡ ਅਭਿਨੇਤਰੀ ਸਨੀ ਲਿਓਨ ਟੀ-10 ਕ੍ਰਿਕਟ ਨਾਲ ਜੁੜੀ, ਮਿਲੀ ਇਹ ਕਮਾਨ
NEXT STORY