ਲੰਡਨ- ਪੇਸ਼ੇਵਰ ਟੈਨਿਸ ਤੋਂ ਲੱਗਭਗ 4 ਸਾਲ ਦੂਰ ਰਹਿਣ ਤੋਂ ਬਾਅਦ ਸੇਰੇਨਾ ਵਿਲੀਅਮਸ ਨੇ ਮੰਗਲਵਾਰ ਨੂੰ ਕੂਈਨਜ਼ ਕਲੱਬ ’ਚ ਜਿੱਤ ਦੇ ਨਾਲ ਵਾਪਸੀ ਕਰਦੇ ਹੋਏ ਦਿਖਾਇਆ ਕਿ ਉਸ ਦੀ ਖੇਡ ’ਚ ਅਜੇ ਵੀ ਬਹੁਤ ਦਮ ਹੈ। ਕੂਈਨਜ਼ ਕਲੱਬ ਗ੍ਰਾਸ ਕੋਰਟ ਟੂਰਨਾਮੈਂਟ ’ਚ 44 ਸਾਲ ਦੀ ਸੇਰੇਨਾ ਨੇ ਕੈਨੇਡਾ ਦੀ 19 ਸਾਲ ਦੀ ਖਿਡਾਰਨ ਵਿਕਟੋਰੀਆ ਐਮਬੋਕੋ ਦੇ ਨਾਲ ਮਿਲ ਕੇ ਆਪਣਾ ਪਹਿਲਾ ਡਬਲਜ਼ ਮੈਚ ਜਿੱਤਿਆ। ਇਸ ਦੌਰਾਨ ਸੇਰੇਨਾ ਨੇ 120 ਮੀਲ ਪ੍ਰਤੀ ਘੰਟਾ ਦੀ ਰਫਤਾਰ ਵਾਲੀ ਸਰਵਿਸ ਕੀਤੀ ਤੇ ਕੁਝ ਸ਼ਾਨਦਾਰ ਵਿਨਰਜ਼ ਲਾਏ। ਸੇਰੇਨਾ ਤੇ ਐਮਬੋਕੋ ਨੇ ਨਿਕੋਲ ਮੇਲਿਚਰ ਮਾਰਟੀਨੇਜ ਤੇ ਐਰਿਨ ਰਾਊਟਲਿਫ਼ ਦੀ ਤੀਜੀ ਦਰਜਾ ਪ੍ਰਾਪਤ ਜੋੜੀ ਨੂੰ 7-6, 6-2 ਨਾਲ ਹਰਾਇਆ। ਇਹ 2022 ਅਮਰੀਕੀ ਓਪਨ ਤੋਂ ਬਾਅਦ ਸੇਰੇਨਾ ਦਾ ਪਹਿਲਾ ਪੇਸ਼ੇਵਰ ਮੈਚ ਸੀ।
ਸੇਰੇਨਾ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਬਹੁਤ ਮਜ਼ੇਦਾਰ ਸੀ। ਵਿਕਟੋਰੀਆ ਦੇ ਨਾਲ ਖੇਡਣ ’ਚ ਮੈਨੂੰ ਬਹੁਤ ਮਜ਼ਾ ਆਇਆ। ਅਸੀਂ ਪਹਿਲਾਂ ਕਦੇ ਨਾਲ ਨਹੀਂ ਖੇਡੇ ਸੀ ਪਰ ਉਸ ਦੇ ਨਾਲ ਖੇਡਣਾ ਬਹੁਤ ਕੁਦਰਤੀ ਲੱਗਿਆ।’’
ਨਾਈਟ ਕਲੱਬ ਵਿਵਾਦ ਤੋਂ ਬਾਅਦ ਬੇਨ ਸਟੋਕਸ ਟੀਮ 'ਚੋਂ ਬਾਹਰ, ਜੋ ਰੂਟ ਨੂੰ ਮੁੜ ਮਿਲੀ ਇੰਗਲੈਂਡ ਦੀ ਕਪਤਾਨੀ
NEXT STORY