ਇੰਡੀਅਨ ਵੇਲਸ (ਅਮਰੀਕਾ), (ਬਿਊਰੋ)— 23 ਵਾਰ ਦੀ ਗ੍ਰੈਂਡਸਲੈਮ ਜੇਤੂ ਸੇਰੇਨਾ ਵਿਲੀਅਮਸ ਨੇ ਮਾਂ ਬਣਨ ਦੇ ਬਾਅਦ ਡਬਲਿਊ.ਟੀ.ਏ. ਟੂਰ 'ਤੇ ਵਾਪਸੀ ਕਰਦੇ ਹੋਏ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਜ਼ਰੀਨਾ ਡੀਆਸ 'ਤੇ 7-5, 6-3 ਨਾਲ ਜਿੱਤ ਦਰਜ ਕੀਤੀ। ਗੈਰ ਦਰਜਾ ਪ੍ਰਾਪਤ ਸੇਰੇਨਾ ਨੇ 2017 ਆਸਟਰੇਲੀਅਨ ਓਪਨ ਖਿਤਾਬ ਜਿੱਤਣ ਦੇ ਬਾਅਦ ਬ੍ਰੇਕ ਲਿਆ ਸੀ ਅਤੇ ਸਤੰਬਰ 'ਚ ਧੀ ਐਲੇਕਸਿਸ ਓਲੰਪੀਆ ਨੂੰ ਜਨਮ ਦਿੱਤਾ।
ਜਦੋਂ ਉਹ ਕੋਰਟ 'ਚ ਉਤਰੀ ਤਾਂ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਹੋਇਆ, ਘੱਟੋ-ਘੱਟੋ ਅੱਧਾ ਸਟੇਡੀਅਮ ਖੜ੍ਹੇ ਹੋ ਕੇ ਤਾੜੀਆਂ ਵਜ੍ਹਾ ਰਿਹਾ ਸੀ। ਪਿਛਲੇ 17 ਸਾਲਾਂ 'ਚ ਇੰਡੀਅਨ ਵੇਲਸ 'ਚ ਉਨ੍ਹਾਂ ਦਾ ਇਹ ਤੀਜਾ ਟੂਰਨਾਮੈਂਟ ਹੈ। ਹੁਣ ਦੂਜੇ ਦੌਰ 'ਚ ਸੇਰੇਨਾ ਦਾ ਸਾਹਮਣਾ 29ਵਾਂ ਦਰਜਾ ਪ੍ਰਾਪਤ ਕਿਕੀ ਬਰਟਨਸ ਨਾਲ ਹੋਵੇਗਾ ਅਤੇ ਜੇਕਰ ਉਹ ਇਸ 'ਚ ਜਿੱਤ ਜਾਂਦੀ ਹੈ ਤਾਂ ਉਸ ਦਾ ਸਾਹਮਣਾ ਤੀਜੇ ਦੌਰ 'ਚ ਆਪਣੀ ਵੱਡੀ ਭੈਣ ਵੀਨਸ ਨਾਲ ਹੋ ਸਕਦਾ ਹੈ। ਅੱਠਵਾਂ ਦਰਜਾ ਪ੍ਰਾਪਤ ਵੀਨਸ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਅਤੇ ਹੁਣ ਉਹ ਰੋਮਾਨੀਆ ਦੀ ਸੋਰਾਨਾ ਸੱਸਰਟੀ ਨਾਲ ਭਿੜੇਗੀ।
ਇਸ ਟੀਮ ਨੂੰ ਲੱਗਾ ਵੱਡਾ ਝਟਕਾ, ਵਰਲਡ ਕੱਪ-2019 ਤੋਂ ਹੋ ਸਕਦੀ ਹੈ ਬਾਹਰ
NEXT STORY