ਆਬੂਧਾਬੀ— ਭਾਰਤੀ ਗ੍ਰੈਂਡਮਾਸਟਰ ਐੱਸ. ਪੀ. ਸੇਤੂਰਮਨ ਨੇ ਆਬੂਧਾਬੀ ਕੌਮਾਂਤਰੀ ਸ਼ਤਰੰਜ ਮਹਾਉਤਸਵ ਦੇ ਮਾਸਟਰਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਅਰਮੀਨੀਆ ਦੇ ਗ੍ਰੈਂਡਮਾਸਟਰ ਹੋਵਨੇਸ ਗਾਵੁਜਯਾਨ ਨਾਲ ਬਾਜ਼ੀ ਡਰਾਅ ਖੇਡੀ, ਜਦਕਿ ਹਰਿਕਾ ਦ੍ਰੋਣਾਵਲੀ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਣ 'ਚ ਅਸਫਲ ਰਹੀ ਤੇ ਰੋਮਾਨੀਆਈ ਗ੍ਰੈਂਡਮਾਸਟਰ ਬੋਗਡਾਨ ਡੇਨੀਅਲ ਡੀਕ ਤੋਂ ਹਾਰ ਜਾਣ ਕਾਰਨ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਹੈ। ਸੇਤੂਰਮਨ ਦੇ ਹੁਣ ਚਾਰ 'ਚੋਂ ਤਿੰਨ ਅੰਕ ਹਨ ਤੇ ਉਹ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਹੈ। ਉਸ ਤੋਂ ਇਲਾਵਾ ਭਾਰਤ ਦੇ ਹੋਰਨਾਂ ਖਿਡਾਰੀਆਂ 'ਚ ਅਭਿਮੰਨਿਊ ਪੁਰਾਣਿਕ, ਪੀ. ਇਨਯਾਨ, ਮੁਰਲੀ ਕਾਰਤੀਕੇਅਨ, ਐੱਨ. ਆਰ. ਵਿਗਨੇਸ਼ ਤੇ ਸ਼ਾਰਦੁਲ ਗਾਗਰੇ ਦੇ ਵੀ ਤਿੰਨ-ਤਿੰਨ ਅੰਕ ਹਨ। ਹਰਿਕਾ ਦੇ ਹੁਣ ਚਾਰ 'ਚੋਂ 2.5 ਅੰਕ ਹਨ ਤੇ ਉਸ ਦਾ ਮੁਕਾਬਲਾ ਹਮਵਤਨ ਈਸ਼ਾ ਕਾਰਵਡੇ ਨਾਲ ਹੋਵੇਗਾ। ਕਾਰਵਡੇ ਨੇ ਹਮਵਤਨ ਪੀ. ਵੀ. ਨੰਦਿਧਾ ਨੂੰ ਹਰਾਇਆ। ਹਰਿਕਾ ਤੇ ਕਾਰਵਡੇ ਤੋਂ ਇਲਾਵਾ ਪੀ. ਕ੍ਰਿਸ਼ਣਨ, ਨੀਲੋਤਪਲ ਦਾਸ, ਆਇਰਨ ਚੋਪੜਾ ਤੇ ਨਿਹਾਲ ਸਰੀਨ ਦੇ ਵੀ ਬਰਾਬਰ 2.5 ਅੰਕ ਹਨ।
ਸਵਪਨਿਲ ਥੋਪਾੜੇ ਨਿਕਲਿਆ ਸਭ ਤੋਂ ਅੱਗੇ
NEXT STORY