ਵਾਸ਼ਿੰਗਟਨ (ਵਾਰਤਾ) : ਸ਼ਾਹਰੁਖ ਖਾਨ ਦੇ ਸਹਿ-ਮਾਲਕਾਨਾ ਵਾਲੀ ਨਾਈਟ ਰਾਈਡਰਜ਼ ਅਮਰੀਕਾ ਦੀ ਇਕ ਅਹਿਮ ਕ੍ਰਿਕਟ ਲੀਗ ਵਿਚ ਨਿਵੇਸ਼ ਕਰੇਗੀ। ਰਿਪੋਰਟਾਂ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਅਤੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ.ਪੀ.ਐਲ.) ਤੋਂ ਬਾਅਦ ਹੁਣ ਸ਼ਾਹਰੁਖ ਖਾਨ ਯੂ.ਐਸ. ਆਧਾਰਤ ਮੇਜਰ ਲੀਗ ਕ੍ਰਿਕਟ (ਐਮ.ਐਲ.ਸੀ.) ਵਿਚ ਨਿਵੇਸ਼ ਕਰਨਗੇ। ਅਮਰੀਕਾ ਕ੍ਰਿਕਟ ਇੰਟਰਪ੍ਰਾਇਸ (ਏ.ਸੀ.ਈ.) ਨੇ ਇਸ ਦੀ ਘੋਸ਼ਣਾ ਕੀਤੀ। ਅਮਰੀਕਾ ਟੀ-20 ਲੀਗ ਦੀਆਂ 6 ਟੀਮਾਂ ਨਿਊਯਾਰਕ, ਸੈਨ ਫਰਾਂਸਿਸਕੋ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਡੱਲਾਸ ਅਤੇ ਲਾਸ ਏਂਜਲਸ ਹੋਣਗੀਆਂ। ਸੂਤਰਾਂ ਮੁਤਾਬਕ ਇਹ ਟੂਰਨਾਮੈਂਟ 2022 'ਚ ਸ਼ੁਰੂ ਹੋਵੇਗਾ। ਨਾਈਟ ਰਾਈਡਰਜ਼ ਦੀ ਫਰੈਂਚਾਇਜੀ ਵਾਲੀਆਂ ਟੀਮਾਂ ਆਈ.ਪੀ.ਐਲ. ਅਤੇ ਕੈਰੇਬਿਆਈ ਪ੍ਰੀਮੀਅਰ ਲੀਗ ਵਿਚ ਖੇਡਦੀਆਂ ਹਨ। ਅਮਰੀਕਾ ਦੀ ਇਹ ਕ੍ਰਿਕਟ ਲੀਗ ਮਲਟੀ ਮਿਲੀਅਨ ਡਾਲਰ ਟੀ-20 ਟੂਰਨਾਮੈਂਟ ਹੋਵੇਗਾ। ਇਸ ਵਿਚ ਨਿਵੇਸ਼ ਕਰਕੇ ਨਾਈਟ ਰਾਈਡਰਜ਼ ਨੇ ਦੁਨੀਆ ਦੇ ਸਭ ਤੋਂ ਵੱਡੇ ਮੀਡੀਆ ਮਾਰਕਿਟ ਵਿਚ ਕਦਮ ਰੱਖਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਨੇ ਕਿਸਾਨਾਂ ਦੀ ਹਮਾਇਤ 'ਚ ਕੀਤਾ ਵੱਡਾ ਫ਼ੈਸਲਾ
ਏ.ਸੀ.ਈ. ਦੇ ਸਹਿ-ਸੰਸਥਾਪਕ ਵਿਚੋਂ ਇਕ ਵਿਜੈ ਸ਼੍ਰੀਨਿਵਾਸਨ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕਾ ਵਿਚ ਕ੍ਰਿਕਟ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਨੇ ਕਿਹਾ, 'ਅਸੀ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਨਾਈਟ ਰਾਈਡਰਜ਼ ਇਸ ਅਹਿਮ ਕ੍ਰਿਕਟ ਲੀਗ ਦਾ ਹਿੱਸਾ ਬਣ ਰਿਹਾ ਹੈ। ਅਮਰੀਕਾ ਵਿਚ ਕ੍ਰਿਕੇਟ ਨੂੰ ਵਧਾਵਾ ਦੇਣ ਲਈ ਅਸੀਂ ਉਨ੍ਹਾਂ ਨਾਲ ਕੰਮ ਕਰਣ ਲਈ ਤਿਆਰ ਹਾਂ।' ਸ਼੍ਰੀਨਿਵਾਸਨ ਨੇ ਕਿਹਾ, 'ਇਸ ਨਾਲ ਅਮਰੀਕੀ ਕ੍ਰਿਕਟ ਨੂੰ ਫ਼ਾਇਦਾ ਮਿਲੇਗਾ। ਇਹ ਚੰਗਾ ਹੈ ਕਿ ਨਾਈਟ ਰਾਈਡਰਜ਼ ਸ਼ੁਰੁਆਤ ਤੋਂ ਹੀ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਦਾ ਨਿਵੇਸ਼ ਕਰਣਾ ਸਾਡੀਆਂ ਯੋਜਨਾਵਾਂ 'ਤੇ ਮੋਹਰ ਲਗਾਉਂਦਾ ਹੈ। ਅਮਰੀਕਾ ਵਿਚ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਇਹ ਲੰਬੇ ਸਮੇਂ ਦਾ ਨਿਵੇਸ਼ ਹੈ।' ਅਜਿਹਾ ਸੱਮਝਿਆ ਜਾਂਦਾ ਹੈ ਕਿ ਨਾਈਟ ਰਾਈਡਰਜ਼ ਫਰੈਂਚਾਇਜੀ ਲਾਸ ਏਂਜਲਸ ਟੀਮ ਨੂੰ ਖਰੀਦੇਗੀ ।
ਇਹ ਵੀ ਪੜ੍ਹੋ: ਗਰਭਵਤੀ ਅਨੁਸ਼ਕਾ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਕਰਾਇਆ 'ਯੋਗ', ਤਸਵੀਰ ਹੋਈ ਵਾਇਰਲ
B'Day Special : ਚੀਤੇ ਜਿਹੇ ਫ਼ੁਰਤੀਲੇ ਮੁਹੰਮਦ ਕੈਫ਼ ਜਦੋਂ ਭਾਰਤੀ ਕ੍ਰਿਕਟ ਦੀ ਫ਼ੀਲਡਿੰਗ 'ਚ ਲੈ ਕੇ ਆਏ ਨਵੀਂ ਕ੍ਰਾਂਤੀ
NEXT STORY