ਢਾਕਾ : ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਫੇਸਬੁੱਕ ਲਾਈਵ ਦੌਰਾਨ ਇਕ ਕੱਟੜਪੰਥੀ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੋਸ਼ੀ ਨੇ ਸ਼ਾਕਿਬ 'ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ ਹੈ। ਦਰਅਸਲ ਬੰਗਲਾਦੇਸ਼ੀ ਕ੍ਰਿਕਟਰ ਹਾਲ ਹੀ ਵਿਚ ਕੋਲਕਾਤਾ ਪੁੱਜੇ ਸਨ। ਇੱਥੇ ਉਨ੍ਹਾਂ ਨੇ ਮਾਂ ਕਾਲੀ ਦੀ ਪੂਜਾ ਕੀਤੀ ਸੀ।
ਇਹ ਵੀ ਪੜ੍ਹੋ: WHO ਮੁਖੀ ਦੀ ਚਿਤਾਵਨੀ, ਕਿਹਾ- 'ਸਿਰਫ਼ ਵੈਕਸੀਨ ਨਾਲ ਖ਼ਤਮ ਨਹੀਂ ਹੋਵੇਗੀ ਕੋਰੋਨਾ ਲਾਗ ਦੀ ਬੀਮਾਰੀ'
ਬੰਗਲਾਦੇਸ਼ ਦੇ ਸਿਲਹਟ ਦੇ ਸ਼ਾਹਪੁਰ ਤਾਲੁਕਰ ਪਾਰਾ ਦੇ ਰਹਿਣ ਵਾਲੇ ਮੋਹਸਿਨ ਤਾਲੁਕਦਾਰ ਨੇ ਇਹ ਧਮਕੀ ਦਿੱਤੀ ਸੀ। ਉਸ ਨੇ ਫੇਸਬੁੱਕ ਲਾਈਵ 'ਤੇ ਕਿਹਾ- ਸ਼ਾਕਿਬ ਦੇ ਵਤੀਰੇ ਨੇ ਮੁਸਲਮਾਨਾਂ ਦਾ ਅਪਮਾਨ ਕੀਤਾ ਹੈ। ਉਸ ਨੇ ਸ਼ਾਕਿਬ ਨੂੰ ਚਾਪਰ ਨਾਲ ਟੁਕੜੇ ਕਰਣ ਦੀ ਧਮਕੀ ਦਿੱਤੀ। ਨੌਜਵਾਨ ਨੇ ਇੱਥੇ ਤੱਕ ਕਿਹਾ ਕਿ ਜੇਕਰ ਸ਼ਾਕਿਬ ਨੂੰ ਮਾਰਨ ਲਈ ਉਸ ਨੂੰ ਸਿਲਹਟ ਤੋਂ ਢਾਕਾ ਆਉਣਾ ਪਿਆ ਤਾਂ ਉਹ ਆਵੇਗਾ। ਉਸ ਨੇ ਕਥਿਤ ਤੌਰ 'ਤੇ ਕੋਲਕਾਤਾ ਵਿਚ ਕਾਲੀ ਪੂਜਾ ਦੇ ਉਦਘਾਟਨ ਲਈ ਸ਼ਾਕਿਬ ਨੂੰ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ
ਸਿਲਹਟ ਮੈਟਰੋਪਾਲੀਟਨ ਪੁਲਸ ਦੇ ਇਲਾਵਾ ਡਿਪਟੀ ਕਮਿਸ਼ਨਰ ਬੀ. ਐਮ. ਅਸ਼ਰਫ ਉੱਲਾਹ ਤਾਹੇਰ ਨੇ ਕਿਹਾ- ਅਸੀਂ ਹੁਣੇ ਇਸ ਮਾਮਲੇ ਤੋਂ ਜਾਣੂ ਹੋਏ ਹਾਂ। ਵੀਡੀਓ ਲਿੰਕ ਸਾਈਬਰ ਫੋਰੈਂਸਿਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੁਲਸ ਨੂੰ ਜਾਂਚ ਮਿਲਦੇ ਹੀ ਉਕਤ ਨੌਜਵਾਨ ਫਿਰ ਤੋਂ ਫੇਸਬੁੱਕ 'ਤੇ ਲਾਈਵ ਹੋ ਗਿਆ ਅਤੇ ਉਸ ਨੇ ਸ਼ਾਕਿਬ ਸਮੇਤ ਸਾਰੀਆਂ ਹਸਤੀਆਂ ਨੂੰ 'ਠੀਕ ਰਸਤੇ' 'ਤੇ ਚਲਣ ਦੀ ਸਲਾਹ ਦਿੱਤੀ। ਹਾਲਾਂਕਿ ਦੋਵਾਂ ਵੀਡੀਓ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ
ਦੱਸ ਦੇਈਏ ਕਿ ਸ਼ਾਕਿਬ ਪਿਛਲੇ ਵੀਰਵਾਰ ਨੂੰ ਕੋਲਕਾਤਾ ਪੁੱਜੇ ਸੀ, ਜਿਥੇ ਉਨ੍ਹਾਂ ਨੇ ਬੇਲਾਘਾਟ ਖੇਤਰ ਵਿਚ ਇਕ ਕਾਲੀ ਪੂਜਾ ਦਾ ਉਦਘਾਟਨ ਕੀਤਾ। ਉਨ੍ਹਾਂ ਨੂੰ ਮੂਰਤੀ ਦੇ ਸਾਹਮਣੇ ਪ੍ਰਾਰਥਨਾ ਕਰਦੇ ਵੇਖਿਆ ਜਾ ਸਕਦਾ ਹੈ। ਉਹ ਸ਼ੁੱਕਰਵਾਰ ਨੂੰ ਜਹਾਜ਼ ਰਾਹੀਂ ਬੰਗਲਾਦੇਸ਼ ਪਰਤ ਗਏ। ਸ਼ਾਕਿਬ 'ਤੇ ਪਿਛਲੇ ਸਾਲ 29 ਅਕਤੂਬਰ ਨੂੰ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਵੱਲੋਂ 1 ਸਾਲ ਦੀ ਪਾਬੰਦੀ ਲਗਾਈ ਗਈ ਸੀ। ਇਸ ਪਾਬੰਦੀ ਦੀ ਮਿਆਦ 29 ਅਕਤੂਬਰ, 2020 ਨੂੰ ਖ਼ਤਮ ਹੋ ਗਈ ਹੈ।
ਆਕਾਸ਼ ਚੋਪੜਾ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਵਿਦੇਸ਼ੀ ਖਿਡਾਰੀਆਂ ਬਾਰੇ ਦਿੱਤੀ ਇਹ ਸਲਾਹ
NEXT STORY