ਢਾਕਾ- ਬੰਗਲਾਦੇਸ਼ ਦੇ ਸਟਾਰ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਘਰੇਲੂ ਟੀ-20 ਮੈਚ ਦੌਰਾਨ ਮੈਦਾਨ 'ਤੇ ਸੰਟਪਸ ਨੂੰ ਲੱਤ ਮਾਰ ਦਿੱਤੀ ਅਤੇ ਅੰਪਾਇਰਾਂ ਦੇ ਨਾਲ ਇਤਰਾਜ਼ਯੋਗ ਵਰਤਾਓ ਕੀਤਾ। ਉਸ ਨੇ ਹਾਲਾਂਕਿ ਬਾਅਦ ਵਿਚ ਇਸ ਨੂੰ 'ਮਨੁੱਖੀ ਗਲਤੀ' ਦੱਸਦੇ ਹੋਏ ਮੁਆਫੀ ਮੰਗੀ। ਸ਼ਾਕਿਬ ਦੇ ਗੁੱਸੇ ਦਾ ਅਸਰ ਹਾਲਾਂਕਿ ਉਸਦੀ ਖੇਡ 'ਤੇ ਗਲਤ ਤਰੀਕੇ ਨਾਲ ਨਹੀਂ ਪਿਆ ਅਤੇ ਉਸਦੀ ਟੀਮ ਮੋਹਮੰਡਨ ਸਪੋਰਟਿੰਗ ਨੇ ਢਾਕਾ ਪ੍ਰੀਮੀਅਰ ਲੀਗ ਵਿਚ ਇੱਥੇ ਅਬਾਹਾਨੀ ਲਿਮਿਟੇਡ ਨੂੰ ਡਕਵਰਥ ਲੂਈਸ ਨਿਯਮ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੇ 34 ਸਾਲਾ ਸਾਬਕਾ ਕਪਤਾਨ ਨੇ ਭਾਵੇਂ ਹੀ ਮੁਆਫੀ ਮੰਗ ਲਈ ਹੋਵੇ ਪਰ ਸਟੰਪਸ ਨੂੰ ਲੱਤ ਮਾਰਨਾ 'ਲੈਵਲ ਤਿੰਨ' ਦਾ ਅਪਰਾਧ ਹੈ ਅਤੇ ਇਸ ਰਵੱਈਏ ਲਈ ਉਸ 'ਤੇ ਇਕ ਮੈਚ ਦੀ ਪਾਬੰਦੀ ਲੱਗ ਸਕਦੀ ਹੈ।
ਇਹ ਖ਼ਬਰ ਪੜ੍ਹੋ-PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ
ਸ਼ਾਕਿਬ ਨੇ ਅਪਣੇ ਫੇਸਬੁੱਕ ਪੇਜ 'ਤੇ ਮੁਆਫੀ ਮੰਗਦੇ ਹੋਏ ਲਿਖਿਆ- ਪਿਆਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ, ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਅੱਜ ਦੇ ਮੈਚ ਵਿਚ ਮੇਰੇ ਵਿਵਹਾਰ ਤੋਂ ਦੁੱਖ ਪਹੁੰਚਿਆ ਹੈ। ਮੇਰੇ ਵਰਗੇ ਅਨੁਭਵੀ ਕ੍ਰਿਕਟਰ ਤੋਂ ਇਹ ਬਿਲਕੁਲ ਵੀ ਫਾਇਦੇਮੰਦ ਨਹੀਂ ਹੈ ਪਰ ਕਦੇ-ਕਦੇ ਮੈਚ ਦੇ ਤਣਾਅ ਵਾਲੇ ਮਾਹੌਲ 'ਚ ਅਜਿਹਾ ਹੋ ਜਾਂਦਾ ਹੈ। ਮੈਂ ਸਾਰੀਆਂ ਟੀਮਾਂ, ਟੂਰਨਾਮੈਂਟ ਵਿਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਪ੍ਰਬੰਧਕ ਕਮੇਟੀ ਤੋਂ ਅਜਿਹੀ ਗਲਤੀ ਦੇ ਲਈ ਮੁਆਫੀ ਮੰਗਦਾ ਹਾਂ। ਮੈਂ ਉਮੀਦ ਹੈ ਕਿ ਮੈਂ ਭਵਿੱਖ ਵਿਚ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗਾ। ਸਭ ਨੂੰ ਪਿਆਰ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬ੍ਰਾਜ਼ੀਲ ਤੇ ਅਰਜਨਟੀਨਾ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ 'ਚ ਉੱਤਰਨਗੇ
NEXT STORY