ਚਟਗਾਂਵ- ਬੰਗਲਾਦੇਸ਼ ਦਾ ਆਲਰਾਊਂਡਰ ਕ੍ਰਿਕਟਰ ਸ਼ਾਕਿਬ ਅਲ ਹਸਨ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ੀ ਨਾਲ 3000 ਦੌੜਾਂ ਤੇ 200 ਵਿਕਟਾਂ ਲੈਣ ਵਾਲਾ ਖਿਡਾਰੀ ਬਣ ਗਿਆ ਹੈ। ਸ਼ਾਕਿਬ ਨੇ ਇੱਥੇ ਅਨੋਖਾ 'ਡਬਲ' 54 ਟੈਸਟ ਮੈਚਾਂ ਵਿਚ ਪੂਰਾ ਕਰ ਕੇ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਇਯਾਨ ਬਾਥਮ ਦਾ ਰਿਕਾਰਡ ਤੋੜਿਆ। ਬਾਥਮ ਨੇ 55 ਮੈਚਾਂ ਵਿਚ ਇਸ ਉਪਲੱਬਧੀ ਨੂੰ ਹਾਸਲ ਕੀਤਾ ਸੀ। ਇਸਦੇ ਇਲਾਵਾ ਕ੍ਰਿਸ ਕ੍ਰੇਨਸ (58), ਐਂਡ੍ਰਿਊ ਫਿਲਨਟਾਫ (69) ਤੇ ਕਪਿਲ ਦੇਵ (73) ਇਸ ਉਪਲੱਬਧੀ ਨੂੰ ਹਾਸਲ ਕਰ ਚੁੱਕੇ ਹਨ।
ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਨੇ ਸ਼ਨੀਵਾਰ ਨੂੰ ਇੱਥੇ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਵਿਚ ਆਪਣੇ ਕਰੀਅਰ ਦੀ 200ਵੀਂ ਵਿਕਟ ਲਈ। ਉਹ ਅਜਿਹਾ ਕਰਨ ਵਾਲਾ ਆਪਣੇ ਦੇਸ਼ ਦਾ ਪਹਿਲਾ ਗੇਂਦਬਾਜ਼ ਹੈ। ਸ਼ਾਕਿਬ ਦੇ ਨਾਂ ਇਸ ਮੈਚ ਤੋਂ ਪਹਿਲਾਂ 53 ਟੈਸਟਾਂ ਵਿਚ 196 ਵਿਕਟਾਂ ਸਨ। ਉਸ ਨੇ ਦੂਜੀ ਪਾਰੀ ਵਿਚ ਕੀਰੋਨ ਪਾਵੈੱਲ ਨੂੰ ਆਪਣਾ 200ਵਾਂ ਸ਼ਿਕਾਰ ਬਣਾਇਆ। ਟੈਸਟ ਮੈਚ ਵਿਚ ਉਸ ਨੇ ਦੋ ਵਾਰ 10 ਵਿਕਟਾਂ ਤੇ 18 ਵਾਰ ਪਾਰੀ ਵਿਚ ਪੰਜ ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। 2008 ਵਿਚ ਨਿਊਜ਼ੀਲੈਂਡ ਵਿਰੁੱਧ ਪਾਰੀ ਵਿਚ 36 ਦੌੜਾਂ 'ਤੇ 7 ਵਿਕਟਾਂ ਦਾ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਸ ਨੇ 2014 ਵਿਚ ਖੁਲਨਾ ਵਿਚ 124 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ। ਸ਼ਾਕਿਬ ਨੇ ਪਿਛਲੇ ਸਾਲ ਆਸਟਰੇਲੀਆ ਵਿਰੁੱਧ ਵੀ ਮੈਚ ਵਿਚ 10 ਵਿਕਟਾਂ ਲਈਆਂ ਸਨ।
ਮੀਂਹ 'ਚ ਭਿੱਜੀ ਭਾਰਤ-ਏ ਤੇ ਨਿਊਜ਼ੀਲੈਂਡ-ਏ ਦੇ ਦੂਜੇ ਦਿਨ ਦੀ ਖੇਡ
NEXT STORY