ਸਪੋਰਟਸ ਡੈਸਕ- ਗਿੱਟੇ ਦੀ ਸੱਟ ਕਾਰਨ ਗਰਾਊਂਡ ਤੋਂ ਬਾਹਰ ਚੱਲ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਆਪਣੇ 'ਐਕਸ' ਅਕਾਊਂਟ 'ਤੇ ਹਸਪਤਾਲ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਗਿੱਟੇ ਦੀ ਸਰਜਰੀ ਸਫ਼ਲ ਰਹੀ ਹੈ। ਉਨ੍ਹਾਂ ਅੱਗੇ ਲਿਖਿਆ ਕਿ ਠੀਕ ਹੋਣ 'ਚ ਥੋੜ੍ਹਾ ਸਮਾਂ ਤਾਂ ਲੱਗੇਗਾ, ਪਰ ਉਮੀਦ ਹੈ ਕਿ ਜਲਦੀ ਹੀ ਆਪਣੇ ਪੈਰਾਂ 'ਤੇ ਵਾਪਸ ਆਵਾਂਗਾ।
ਦੱਸ ਦੇਈਏ ਕਿ ਮੁਹੰਮਦ ਸ਼ੰਮੀ ਦੇ ਖੱਬੇ ਗਿੱਟੇ ਦੀ ਸੱਟ ਕਾਰਨ ਆਈ.ਪੀ.ਐੱਲ. 2024 'ਚੋਂ ਬਾਹਰ ਹੋਣ ਦੀ ਵੀ ਸੰਭਾਵਨਾ ਹੈ। ਇਸ ਸੱਟ ਦੀ ਮੁਹੰਮਦ ਸ਼ੰਮੀ ਨੇ ਲੰਡਨ ਵਿਖੇ ਸਰਜਰੀ ਕਰਵਾ ਲਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਆਰਾਮ ਤੇ ਸਮੇਂ ਦੀ ਲੋੜ ਹੈ।
Just had a successful heel operation on my achilles tendon! 👟 Recovery is going to take some time, but looking forward to getting back on my feet. #AchillesRecovery #HeelSurgery #RoadToRecovery pic.twitter.com/LYpzCNyKjS
— 𝕸𝖔𝖍𝖆𝖒𝖒𝖆𝖉 𝖘𝖍𝖆𝖒𝖎 (@MdShami11) February 26, 2024
ਆਈ.ਪੀ.ਐੱਲ. 'ਚ ਗੁਜਰਾਤ ਜਾਇੰਟਸ ਵੱਲੋਂ ਖੇਡਣ ਵਾਲੇ ਮੁਹੰਮਦ ਸ਼ੰਮੀ ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੀ ਖੇਡ ਤੋਂ ਦੂਰ ਹਨ। ਇਸ ਤੋਂ ਪਹਿਲਾਂ ਦਸੰਬਰ-ਜਨਵਰੀ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਲੜੀ ਲਈ ਵੀ ਸ਼ੰਮੀ ਨੂੰ ਚੁਣਿਆ ਗਿਆ ਸੀ, ਪਰ ਗਿੱਟੇ ਦੀ ਸੱਟ ਕਾਰਨ ਉਹ ਖੇਡ ਨਹੀਂ ਸਕੇ ਸਨ। ਇਸ ਤੋਂ ਬਾਅਦ ਹੁਣ ਇੰਗਲੈਂਡ ਨਾਲ ਚੱਲ ਰਹੀ ਟੈਸਟ ਲੜੀ 'ਚ ਵੀ ਸ਼ੰਮੀ ਖੇਡਦੇ ਹੋਏ ਨਜ਼ਰ ਨਹੀਂ ਆਏ।
ਹੁਣ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਈ.ਪੀ.ਐੱਲ. ਦੇ ਨਾਲ-ਨਾਲ ਆਈ.ਸੀ.ਸੀ. ਟੀ20 ਵਿਸ਼ਵ ਕੱਪ 'ਚੋਂ ਵੀ ਬਾਹਰ ਹੋ ਸਕਦੇ ਹਨ। ਉਨ੍ਹਾਂ ਦੀ ਗੈਰ ਮੌਜੂਦਗੀ ਕਾਰਨ ਗੁਜਰਾਤ ਜਾਇੰਟਸ ਨੂੰ ਤਾਂ ਨੁਕਸਾਨ ਹੋਵੇਗਾ ਹੀ, ਪਰ ਭਾਰਤੀ ਟੀਮ ਨੂੰ ਵੀ ਉਨ੍ਹਾਂ ਦੀ ਕਮੀ ਵੱਡੇ ਤੌਰ 'ਤੇ ਮੌਜੂਦ ਹੋਵੇਗੀ।
ਇਹ ਵੀ ਪੜ੍ਹੋ- ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
RCB ਫੈਨਜ਼ ਨੂੰ ਝਟਕਾ! IPL 'ਚੋਂ ਵੀ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ
NEXT STORY