ਸ਼ੰਘਾਈ, (ਭਾਸ਼ਾ) : ਕਾਰਲੋਸ ਅਲਕਾਰਾਜ਼ ਅਤੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਯਾਨਿਕ ਸਿਨਰ ਨੇ ਸ਼ਨੀਵਾਰ ਨੂੰ ਇੱਥੇ ਸ਼ੰਘਾਈ ਮਾਸਟਰਸ 'ਚ ਆਪਣੇ ਸ਼ੁਰੂਆਤੀ ਮੈਚਾਂ 'ਚ ਆਸਾਨ ਜਿੱਤਾਂ ਨਾਲ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ। ਦੂਜੇ ਸਥਾਨ 'ਤੇ ਰਹੇ ਅਲਕਾਰਾਜ਼ ਨੇ ਬੁੱਧਵਾਰ ਨੂੰ ਚਾਈਨਾ ਓਪਨ ਦੇ ਫਾਈਨਲ 'ਚ ਇਟਲੀ ਦੀ ਸਿਨਰ ਨੂੰ ਹਰਾ ਕੇ ਸਾਲ ਦਾ ਆਪਣਾ ਚੌਥਾ ਖਿਤਾਬ ਜਿੱਤਿਆ।
ਦੋਵੇਂ ਖਿਡਾਰੀਆਂ ਨੇ ਆਪਣੇ ਸ਼ੁਰੂਆਤੀ ਮੈਚ ਵਿੱਚ ਥਕਾਵਟ ਦੇ ਕੋਈ ਲੱਛਣ ਨਹੀਂ ਦਿਖਾਏ। ਅਲਕਾਰਾਜ਼ ਨੇ ਪਹਿਲੇ ਦੌਰ 'ਚ ਚੀਨ ਦੇ 19 ਸਾਲਾ ਸ਼ਾਂਗ ਜੁਨਚੇਂਗ ਨੂੰ 6-2, 6-2 ਨਾਲ ਹਰਾਇਆ ਅਤੇ ਹੁਣ ਤੀਜੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਚੀਨ ਦੇ ਇਕ ਹੋਰ ਖਿਡਾਰੀ ਵੂ ਯਿਬਿੰਗ ਨਾਲ ਹੋਵੇਗਾ। ਡੋਪਿੰਗ ਮਾਮਲੇ ਨਾਲ ਜੂਝ ਰਹੇ ਸਿਨਰ ਨੇ ਜਾਪਾਨ ਦੇ ਤਾਰੋ ਡੇਨੀਅਲ 'ਤੇ 6-1, 6-4 ਦੀ ਆਸਾਨ ਜਿੱਤ ਨਾਲ ਆਪਣੇ ਕਰੀਅਰ ਦੀ 250ਵੀਂ ਜਿੱਤ ਦਰਜ ਕੀਤੀ। ਪਿਛਲੇ ਮਹੀਨੇ ਯੂਐਸ ਓਪਨ ਜਿੱਤ ਕੇ ਸਾਲ ਦਾ ਆਪਣਾ ਦੂਜਾ ਵੱਡਾ ਖਿਤਾਬ ਜਿੱਤਣ ਵਾਲੇ 23 ਸਾਲਾ ਸਿਨਰ ਦਾ ਸਾਹਮਣਾ ਹੁਣ ਅਰਜਨਟੀਨਾ ਦੇ ਟਾਮਸ ਮਾਰਟਿਨ ਐਚਵੇਰੀ ਨਾਲ ਹੋਵੇਗਾ। ਚੈੱਕ ਗਣਰਾਜ ਦੇ 65ਵੀਂ ਰੈਂਕਿੰਗ ਦੇ ਖਿਡਾਰੀ ਯਾਕੂਬ ਮੇਨਸਿਕ ਨੇ ਛੇਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਨੂੰ 6-7 (7), 6-4, 6-3 ਨਾਲ ਹਰਾ ਕੇ ਉਲਟਫੇਰ ਕੀਤਾ।
ਗੌਫ ਚਾਈਨਾ ਓਪਨ ਦੇ ਫਾਈਨਲ 'ਚ ਪਹੁੰਚੀ
NEXT STORY