ਲੰਡਨ— ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਦੂਜੇ ਦੌਰ 'ਚ ਥਾਂ ਬਣਾ ਲਈ ਹੈ, ਜਦਕਿ ਸਾਬਕਾ ਨੰਬਰ-1 ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਤੀਸਰੀ ਸੀਡ ਨਡਾਲ ਨੇ ਜਾਪਾਨ ਦੇ ਯੁਈਚੀ ਸੁਗਿਤਾ ਨੂੰ 2 ਘੰਟੇ ਇਕ ਮਿੰਟ ਵਿਚ 6-3, 6-1, 6-3 ਨਾਲ ਹਰਾਇਆ, ਜਦਕਿ 11ਵੀਂ ਸੀਡ ਅਮਰੀਕਾ ਦੀ ਸੇਰੇਨਾ ਨੇ 1 ਘੰਟਾ 20 ਮਿੰਟ ਵਿਚ ਇਟਲੀ ਦੀ ਗੁਈਲੀਆ ਗਾਤੋ ਮੋਂਟੀਕੋਨ ਨੂੰ 6-2, 7-5 ਨਾਲ ਹਰਾ ਦਿੱਤਾ। ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਫਰਾਂਸ ਦੀ ਪੋਲਿਨ ਪੇਰਮੇਂਟੀਅਰ ਨੇ 2 ਘੰਟੇ 17 ਮਿੰਟ ਵਿਚ 4-6, 7-6, 5-0 ਨਾਲ ਹਰਾਇਆ। ਸ਼ਾਰਾਪੋਵਾ ਨੇ ਤੀਜੇ ਸੈੱਟ ਵਿਚ 0-5 ਨਾਲ ਪਿਛੜਨ ਤੋਂ ਬਾਅਦ ਮੈਚ ਛੱਡ ਦਿੱਤਾ। ਫ੍ਰਾਂਸੀਸੀ ਖਿਡਾਰਨ 2011 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਵਿਚ ਦੂਜੇ ਦੌਰ 'ਚ ਪਹੁੰਚੀ ਹੈ।
ਇਸੇ ਦੌਰਾਨ ਦੂਜੇ ਦੌਰ ਦੇ ਮੁਕਾਬਲਿਆਂ ਵਿਚ 8ਵੀਂ ਸੀਡ ਯੂਕ੍ਰੇਨ ਦੀ ਏਲੀਨਾ ਸਵੀਤੋਲਿਨਾ, ਸਾਬਕਾ ਨੰਬਰ-1 ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਅਤੇ ਚੀਨੀ ਤਾਈਪੇ ਦੀ ਸੂ ਵੇਈ ਸੀਹ ਨੇ ਦੂਸਰੇ ਦੌਰ ਦੇ ਮੁਕਾਬਲੇ ਜਿੱਤ ਕੇ ਤੀਸਰੇ ਰਾਊਂਡ ਵਿਚ ਜਗ੍ਹਾ ਬਣਾ ਲਈ ਹੈ। ਸਵੀਤੋਲਿਨਾ ਨੇ ਰੂਸ ਦੀ ਮਾਰਗਰੀਟਾ ਗੈਸਪੇਰਿਨ ਨੂੰ 5-7, 6-5 ਨਾਲ ਹਰਾਇਆ। ਅਜਾਰੇਂਕਾ ਨੇ ਆਸਟਰੇਲੀਆ ਦੀ ਐਜਲਾ ਟਾਮ ਜਾਨੋਵਿਚ ਨੂੰ 6-2, 6-0 ਨਾਲ ਹਰਾਇਆ। ਸੀਹ ਨੇ ਬੈਲਜੀਅਮ ਦੀ ਕਸਰਟੇਨ ਫਲਿਪਕੇਨਸ ਨੂੰ 7-6, 6-3 ਨਾਲ ਹਰਾਇਆ। ਪੁਰਸ਼ਾਂ ਵਿਚ ਫਰਾਂਸ ਦਾ ਬੇਨੋਏਟ ਪਿਯਰੇ ਵੀ ਤੀਜੇ ਦੌਰ 'ਚ ਪਹੁੰਚ ਗਿਆ। ਉਸ ਦੇ ਵਿਰੋਧੀ ਖਿਡਾਰੀ ਸਰਬੀਆ ਦੇ ਮਿਓਮੀਰ ਕੈਸਮਾਨੋਵਿਚ ਨੇ 6-7, 4-6, 0-15 ਦੇ ਸਕੋਰ 'ਤੇ ਮੈਚ ਛੱਡ ਦਿੱਤਾ।
ਰਾਇਡੂ ਦੇ ਸੰਨਿਾਸ ਤੋਂ ਬਾਅਦ ਸਹਿਵਾਗ ਨੇ ਟਵੀਟ ਕਰ ਜਤਾਈ ਹਮਦਰਦੀ
NEXT STORY