ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਬੁੱਧਵਾਰ ਨੂੰ ਕਿਹਾ ਕਿ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਵਾਲੇ ਮੱਧ ਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਲਈ ਵਿਸ਼ਵ ਕੱਪ ਟੀਮ ਤੋਂ ਅਣਦੇਖੀ ਤਕਲੀਫ ਭਰੀ ਰਹੀ ਹੋਵੇਗੀ। ਮੌਜੂਦਾ ਵਿਸ਼ਵ ਕੱਪ ਦੀ ਟੀਮ ਤੋਂ ਦੋ ਵਾਰ ਅਣਦੇਖੀ ਹੋਣ ਤੋਂ ਬਾਅਦ ਰਾਇਡੂ ਨੇ ਬਿਨਾਂ ਕੋਈ ਕਾਰਨ ਦੱਸੇ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।

ਸਹਵਾਗ ਨੇ ਟਵੀਟ ਕੀਤਾ, ''ਅੰਬਾਤੀ ਰਾਇਡੂ ਲਈ ਵਿਸ਼ਵ ਕੱਪ ਤੋਂ ਅਣਦੇਖੀ ਯਕੀਨੀ ਤੌਰ 'ਤੇ ਕਾਫ਼ੀ ਤਕਲੀਫ ਭਰੀ ਰਹੀ ਹੋਵੇਗੀ। ਮੈਂ ਸੰਨਿਆਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। 37 ਸਾਲ ਦੇ ਰਾਇਡੂ ਦਾ ਬ੍ਰੀਟੇਨ 'ਚ ਹੋ ਰਹੇ ਵਿਸ਼ਵ ਕੱਪ ਲਈ ਭਾਰਤ ਦੀ ਆਧਿਕਾਰਿਕ ਸਟੈਂਡ ਬਾਇ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ ਪਰ ਜਖਮੀ ਹੋਣ ਦੇ ਕਾਰਨ ਆਲਰਾਊਂਡਰ ਵਿਜੇ ਸ਼ੰਕਰ ਦੇ ਬਾਹਰ ਹੋਣ ਦੇ ਬਾਵਜੂਦ ਉਸ ਦੀ ਅਣਦੇਖੀ ਕੀਤੀ ਗਈ। ਟੀਮ ਪ੍ਰਬੰਧਨ ਦੇ ਜ਼ੋਰ ਦੇਣ 'ਤੇ ਮਯੰਕ ਅੱਗਰਵਾਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਤੇ ਇਸ ਘਟਨਾ ਤੋਂ ਰਾਇਡੂ ਨਿਰਾਸ਼ ਸਨ।
ਰਾਇਡੂ ਦੇ ਸੰਨਿਆਸ ਤੋਂ ਬਾਅਦ ਗੰਭੀਰ ਨੇ BCCI ਦੀ ਚੋਣ ਕਮੇਟੀ ਨੂੰ ਲਿਆ ਲੰਮੇ ਹੱਥੀ
NEXT STORY