ਮਾਸਕੋ— ਰੂਸ ਦੀ ਸਟਾਰ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ 13 ਸਾਲਾਂ ਵਿਚ ਪਹਿਲੀ ਵਾਰ ਆਪਣੇ ਹੀ ਦੇਸ਼ ਵਿਚ ਡਬਲਯੂ. ਟੀ. ਏ. ਮੈਚ ਜਿੱਤਿਆ ਹੈ। ਸੋਮਵਾਰ ਨੂੰ ਸੇਂਟ ਪੀਟਰਸਬਰਗ ਲੇਡੀਜ਼ ਟਰਾਫੀ ਦੇ ਪਹਿਲੇ ਰਾਊਂਡ ਵਿਚ ਸ਼ਾਰਾਪੋਵਾ ਨੇ ਜਿੱਤ ਹਾਸਲ ਕੀਤੀ।

ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਸ਼ਾਰਾਪੋਵਾ ਨੇ ਆਸਟਰੇਲੀਆ ਦੀ ਡਾਰੀਆ ਗਵਰਿਲੋਵਾ ਨੂੰ 6-0, 6-4 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਸ਼ਾਰਾਪੋਵਾ ਨੇ ਆਪਣੇ ਕਰੀਅਰ ਦੌਰਾਨ ਰਸ਼ੀਅਨ ਟੂਰ ਵਿਚ ਬਹੁਤ ਘੱਟ ਟੂਰਨਾਮੈਂਟ ਖੇਡੇ ਹਨ ਤੇ ਜਦੋਂ ਵੀ ਉਹ ਖੇਡੀ ਹੈ, ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਜਾ ਸਕੀ ਹੈ।
ਥਾਈਲੈਂਡ 'ਚ ਹਿਰਾਸਤ 'ਚ ਲਏ ਫੁੱਟਬਾਲਰ ਨੂੰ ਰਿਹਾਅ ਕੀਤਾ ਜਾਵੇ :ਆਸਟਰੇਲੀਆਈ ਪੀ. ਐੱਮ.
NEXT STORY