ਨਵੀਂ ਦਿੱਲੀ, (ਭਾਸ਼ਾ) ਭਾਰਤ ਦੇ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਮਨਿਕਾ ਬੱਤਰਾ ਨੂੰ ਚੇਨਈ ਵਿਚ 22 ਅਗਸਤ ਤੋਂ 7 ਸਤੰਬਰ ਤੱਕ ਹੋਣ ਵਾਲੀ ਅਲਟੀਮੇਟ ਟੇਬਲ ਟੈਨਿਸ (ਯੂਟੀਟੀ) ਦੇ ਆਗਾਮੀ ਪੜਾਅ ਲਈ ਆਪਣੀ ਫਰੈਂਚਾਈਜ਼ੀ ਨੇ ਬਰਕਰਾਰ ਰੱਖਿਆ।' ਸ਼ਰਤ ਕਮਲ ਇਸ ਤਰ੍ਹਾਂ ਪਿਛਲੇ ਐਡੀਸ਼ਨ ਦੀ ਉਪ ਜੇਤੂ ਚੇਨਈ ਲਾਇਨਜ਼ ਲਈ ਖੇਡਣਾ ਜਾਰੀ ਰੱਖੇਗਾ ਜਦਕਿ ਮਨਿਕਾ ਬੈਂਗਲੁਰੂ ਸਮੈਸ਼ਰਜ਼ ਲਈ ਖੇਡੇਗੀ। ਮੌਜੂਦਾ ਚੈਂਪੀਅਨ ਗੋਆ ਚੈਲੰਜਰਜ਼ ਨੇ ਹਰਮੀਤ ਦੇਸਾਈ ਨੂੰ ਠ 'ਰਿਟੇਨ' ਕੀਤਾ ਹੈ, ਜਦਕਿ ਜੀ ਸਾਥੀਆਨ ਦਬੰਗ ਦਿੱਲੀ ਟੀਟੀਸੀ ਦੇ ਨਾਲ ਬਣੇ ਰਹਿਣਗੇ।
ਯੂ ਮੁੰਬਾ ਟੀਟੀ ਨੇ ਇਕ ਹੋਰ ਸੀਜ਼ਨ ਲਈ ਨੌਜਵਾਨ ਮਾਨਵ ਠੱਕਰ ਨੂੰ ਵੀ ਬਰਕਰਾਰ ਰੱਖਿਆ ਹੈ। ਇਹ ਪੜਾਅ ਪਹਿਲੀ ਵਾਰ ਅੱਠ ਟੀਮਾਂ ਵਿਚਕਾਰ ਖੇਡਿਆ ਜਾਵੇਗਾ ਜੋ ਪਹਿਲਾਂ ਛੇ ਟੀਮਾਂ ਹੁੰਦੀਆਂ ਸਨ। ਅਹਿਮਦਾਬਾਦ ਐਸਜੀ ਪਾਈਪਰਸ ਅਤੇ ਜੈਪੁਰ ਪੈਟ੍ਰੀਅਟਸ ਦੀਆਂ ਟੀਮਾਂ ਇਸ ਵਿੱਚ ਨਵੀਆਂ ਹਨ। ਟੂਰਨਾਮੈਂਟ ਦੇ ਨਿਯਮਾਂ ਮੁਤਾਬਕ ਛੇ ਮੌਜੂਦਾ ਫ੍ਰੈਂਚਾਈਜ਼ੀਆਂ ਇਕ ਭਾਰਤੀ ਖਿਡਾਰੀ ਨੂੰ 'ਰਿਟੇਨ' ਕਰ ਸਕਦੀਆਂ ਹਨ। ਪੁਨੇਰੀ ਪਲਟਨ ਟੀਟੀ ਨੇ ਕਿਸੇ ਵੀ ਖਿਡਾਰੀ ਨੂੰ 'ਰਿਟੇਨ' ਨਹੀਂ ਕੀਤਾ। ਜੈਪੁਰ ਅਤੇ ਅਹਿਮਦਾਬਾਦ ਦੀਆਂ ਟੀਮਾਂ 'ਪਲੇਅਰ ਡਰਾਫਟ' ਦੇ ਸ਼ੁਰੂਆਤੀ ਦੌਰ 'ਚ ਆਪਣੀ ਪਸੰਦ ਦੇ ਖਿਡਾਰੀ ਦੀ ਚੋਣ ਕਰ ਸਕਦੀਆਂ ਹਨ।
T20 WC : ਸੁਪਰ 8 ਦੇ ਪਹਿਲੇ ਮੈਚ 'ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ
NEXT STORY