ਬਿ੍ਰਸਬੇਨ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੇ ਤੀਜੇ ਦਿਨ ਭਾਰਤ ਨੂੰ ਆਪਣੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਦਾ ਸਿਹਰਾ ਵਾਸ਼ਿੰਗਟਨ ਸੁੰਦਰ ਤੇ ਸ਼ਾਰਦੁਲ ਠਾਕੁਰ ਨੂੰ ਦਿੱਤਾ ਪਰ ਕਿਹਾ ਕਿ ਮੇਜ਼ਬਾਨ ਟੀਮ ਦੇ ਗੇਂਦਬਾਜ਼ ਐਤਵਾਰ ਨੂੰ ਵਿਰੋਧੀ ਟੀਮ ਦੇ ਪਿਛਲੇ ਬੱਲੇਬਾਜ਼ਾਂ ਨੂੰ ਜਲਦੀ ਭੇਜਣ ਦੀ ਯੋਜਨਾ ਅਨੁਸਾਰ ਕੰਮ ਨਹੀਂ ਕਰ ਸਕੇ।
ਹੇਜ਼ਲਵੁਡ ਨੇ ਕਿਹਾ,‘‘ਹਾਂ, ਇਹ (ਸ਼ਾਰਦੁਲ ਤੇ ਸੁੰਦਰ ਵਿਚਾਲੇ) ਨਿਸ਼ਚਿਤ ਰੂਪ ਨਾਲ ਮਹੱਤਵਪੂਰਣ ਸਾਂਝੇਦਾਰੀ ਹੈ ਪਰ ਫਿਰ ਅਸੀਂ ਉਨ੍ਹਾਂ ਦੀਆਂ ਵਿਕਟਾਂ ਲਈਆਂ। ਮੈਨੂੰ ਲੱਗਦਾ ਹੈ ਕਿ ਜਦੋਂ ਸਕੋਰ 200 ਦੌੜਾਂ ’ਤੇ 6 ਵਿਕਟਾਂ ਸੀ ਤਾਂ ਅਸੀਂ ਸੋਚਿਆ ਕਿ ਅਸੀਂ ਉਥੇ ਹਾਵੀ ਸਨ ਪਰ ਸੱਚ ਕਹਾਂ ਤਾਂ ਇਨ੍ਹਾਂ ਦੋਵਾਂ ਨੇ ਸੱਚਮੁੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ।’’
ਉਸ ਨੇ ਕਿਹਾ,‘‘ਅਸੀਂ ਸ਼ਾਇਦ ਉਸ ਸਮੇਂ ਵਿਚ ਚੰਗੀ ਤਰ੍ਹਾਂ ਨਾਲ ਆਪਣੀ ਯੋਜਨਾ ਅਨੁਸਾਰ ਕੰਮ ਨਹੀਂ ਕਰ ਸਕੇ ਜਿਵੇਂ ਕਿ ਅਸੀਂ ਚਾਹੁੰਦੇ ਸੀ ਪਰ ਸਾਨੂੰ ਕੁਝ ਮੌਕੇ ਮਿਲੇ ਸਨ। ਉਮੀਦ ਕਰਦਾ ਹਾਂ ਕਿ ਅਸੀਂ ਅੱਗੇ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕ ਸਕਾਂਗੇ ਪਰ ਸਿਹਰਾ ਇਨ੍ਹਾਂ ਦੋਵਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਦਿਖਦਾ ਹੈ ਕਿ ਇਹ ਵਿਕਟ ਕਾਫੀ ਚੰਗੀ ਹੈ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਸਟੀਲ ਸ਼ਤਰੰਜ : ਵਿਸ਼ਵ ਚੈਂਪੀਅਨ ਕਾਰਲਸਨ ਦੀ ਧਮਾਕੇਦਾਰ ਜਿੱਤ ਨਾਲ ਸ਼ੁਰੂਆਤ
NEXT STORY