ਨਵੀਂ ਦਿੱਲੀ—ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਵਾਰ ਮੁੜ ਜ਼ੋਰਦਾਰ ਸਮਰਥਨ ਕਰਦੇ ਹੋਏ ਉਨ੍ਹਾਂ ਦੀ ਨਿੰਦਾ ਕਰਨ ਵਾਲਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸ਼ਾਸਤਰੀ ਨੇ ਕਿਹਾ ਕਿ ਦੇਸ਼ ਨੂੰ ਦੋ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਦੀ ਨਿੰਦਾ ਕਰਨ ਵਾਲਿਆਂ ਨੂੰ ਪਹਿਲਾਂ ਆਪਣੇ ਕਰੀਅਰ 'ਚ ਝਾਕ ਕੇ ਦੇਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵੀ.ਵੀ.ਐੱਸ. ਲਕਸ਼ਮਨ ਤੇ ਅਜੀਤ ਅਗਰਕਰ ਸਮੇਤ ਕਈ ਸਾਬਕਾ ਕ੍ਰਿਕਟਰਾਂ ਨੇ ਟੀ-20 ਕ੍ਰਿਕਟ 'ਚ ਧੋਨੀ ਦੇ ਭਵਿੱਖ ਨੂੰ ਲੈ ਕੇ ਸਵਾਲ ਉਠਾਇਆ ਸੀ। ਮੰਗਲਵਾਰ ਨੂੰ ਨਿਊਟਾਊਨ ਮੌਜੂਦ ਫੈਨੇਟਿਕ ਸਪੋਰਟਸ ਮਿਊਜ਼ੀਅਮ ਨੂੰ 2015 ਦੇ ਵਿਸ਼ਵ ਕੱਪ ਦੌਰਾਨ ਪਹਿਨੀ ਗਈ ਆਪਣੀ ਟੀਮ ਡਾਇਰੈਕਟਰ ਦੀ ਜਰਸੀ ਤੇ ਟੋਪੀ ਦਾਨ ਕਰਨ ਮੌਕੇ ਕਰਵਾਏ ਪ੍ਰੋਗਰਾਮ 'ਚ ਸ਼ਾਸਤਰੀ ਨੇ ਕਿਹਾ ਕਿ ਧੋਨੀ 'ਚ ਅਜੇ ਕਾਫੀ ਕ੍ਰਿਕਟ ਬਾਕੀ ਹੈ। ਉਨ੍ਹਾਂ ਵਰਗੇ ਵੱਡੇ ਖਿਡਾਰੀ ਦਾ ਸਮਰਥਨ ਕਰਨਾ ਟੀਮ ਦਾ ਫ਼ਰਜ਼ ਹੈ। ਵਿਕਟਕੀਪਿੰਗ, ਬੱਲੇਬਾਜ਼ੀ, ਮੈਦਾਨ 'ਤੇ ਮੌਜੂਦ ਤੇਜ਼ ਦਿਮਾਗ਼ ਦੇ ਲਿਹਾਜ਼ ਨਾਲ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਹੈ।
ਬਰੈਡਮੈਨ ਦੇ ਬੱਲੇ ਨਾਲ ਕੀਤੀ ਵਿਰਾਟ ਦੇ ਬੱਲੇ ਦੀ ਤੁਲਨਾ
ਸ਼ਾਸਤਰੀ ਨੇ ਮਿਊਜ਼ੀਅਮ 'ਚ ਰੱਖੇ ਸਰ ਡਾਨ ਬਰੈਡਮੈਨ ਦੇ ਬੱਲੇ ਦੀ ਤੁਲਨਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬਰੈਡਮੈਨ ਦੇ ਬੱਲੇ ਦੀ ਲੱਕੜੀ ਦੀ ਖ਼ੂਬੀ ਅਜਿਹੀ ਹੈ ਕਿ ਤੁਸੀਂ ਇਸ ਨਾਲ ਹੁਣ ਵੀ ਕੁਝ ਸ਼ਾਟ ਖੇਡ ਸਕਦੇ ਹੋ। ਸ਼ਾਸਤਰੀ ਦੇ ਨਾਲ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਵੀ ਸਨ। ਉਨ੍ਹਾਂ ਨੇ ਕਿਹਾ ਕਿ ਐੱਨ.ਸੀ.ਏ. 'ਚ ਸਿਖਲਾਈ ਲੈ ਰਹੇ ਨੌਜਵਾਨ ਖਿਡਾਰੀਆਂ ਨੂੰ ਇੱਥੇ ਆ ਕੇ ਕ੍ਰਿਕਟ ਦੇ ਇਤਿਹਾਸ ਨੂੰ ਜਾਣਨਾ ਚਾਹੀਦਾ ਹੈ।
ਰੂਟ ਨੇ ਆਸਟਰੇਲੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਬਣਾਇਆ ਖਾਸ ਪਲਾਨ
NEXT STORY