ਸਪੋਰਟਸ ਡੈਸਕ- ਚੀਨ ਦੇ ਹਾਂਗਝੂ 'ਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੇ ਏਸ਼ੀਅਨ ਗੇਮਜ਼ 2023 ਦੇ ਲਈ ਬੀ.ਸੀ.ਸੀ.ਆਈ. ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਭੇਜਣ ਦੀ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਪੁਰਸ਼ ਟੀਮ ਦੀ ਕਪਤਾਨੀ ਸ਼ਿਖਰ ਧਵਨ ਕਰਨਗੇ। ਇਹ ਮੈਚ ਉਦੋਂ ਹੋਣਗੇ ਜਦੋਂ ਕ੍ਰਿਕਟ ਕੱਪ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਧਵਨ ਨੂੰ ਬੈਕਅਪ ਖਿਡਾਰੀਆਂ ਦੀ ਕਪਤਾਨੀ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਮਹਿਲਾ ਟੀਮ ਲਈ ਹਰਮਨਪ੍ਰੀਤ ਕੌਰ ਦੀ ਕਪਤਾਨੀ 'ਚ ਟੀਮ ਤਿਆਰ ਹੈ।
ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
37 ਸਾਲਾ ਸ਼ਿਖਰ ਧਵਨ ਪਿਛਲੇ ਸਾਲ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਧਵਨ ਦਾ ਬੱਲਾ ਇੱਕ ਲੜੀ 'ਚ ਨਹੀਂ ਚੱਲ ਸਕਿਆ। ਪਰ ਉਸ ਦੇ ਤਜ਼ਰਬੇ ਅਤੇ ਖ਼ਾਸ ਤੌਰ 'ਤੇ ਆਈਪੀਐੱਲ 'ਚ ਉਸ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ, ਬੀਸੀਸੀਆਈ ਦੀ ਚੋਣ ਕਮੇਟੀ ਨੇ ਇਕ ਵਾਰ ਫਿਰ ਉਸ 'ਤੇ ਭਰੋਸਾ ਜਤਾਇਆ ਹੈ। ਧਵਨ ਨੇ 2021 'ਚ ਪਹਿਲੀ ਵਾਰ ਟੀਮ ਇੰਡੀਆ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਨੇ ਪਿਛਲੇ ਸਾਲ ਵੈਸਟਇੰਡੀਜ਼ 'ਚ ਵਨਡੇ ਸੀਰੀਜ਼ ਦੌਰਾਨ ਵੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਟੀਮ ਇੰਡੀਆ ਨੇ ਇਸ ਸੀਰੀਜ਼ 'ਚ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਉਮੀਦ ਕੀਤੀ ਜਾ ਰਹੀ ਹੈ ਕਿ ਧਵਨ ਦੇ ਨਾਲ ਰਿੰਕੂ ਸਿੰਘ, ਤਿਲਕ ਵਰਮਾ, ਯਸ਼ਸਵੀ ਜੈਸਵਾਲ ਅਤੇ ਜਿਤੇਸ਼ ਸ਼ਰਮਾ ਵਰਗੇ ਭਾਰਤੀ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ ਲਈ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਟੀਮ ਇੰਡੀਆ ਏਸ਼ੀਆਈ ਖੇਡਾਂ 'ਚ ਹਿੱਸਾ ਲੈਂਦੀ ਹੈ ਤਾਂ ਉਸ ਕੋਲ ਸੋਨ ਤਮਗਾ ਜਿੱਤਣ ਦਾ ਹਰ ਮੌਕਾ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
WI vs IND : ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟੈਸਟ ਕੈਂਪ ਲਈ ਟੀਮ ਦਾ ਕੀਤਾ ਐਲਾਨ
NEXT STORY