ਸਪੋਰਟਸ ਡੈਸਕ– ਭਾਰਤ ਦੇ ਸ਼ਿਵਪਾਲ ਸਿੰਘ ਟੋਕੀਓ ਓਲੰਪਿਕ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਦੇ ਕੁਆਲੀਫ਼ਾਇੰਗ ’ਚ ਬੁੱਧਵਰ ਨੂੰ ਖਰਾਬ ਪ੍ਰਦਰਸ਼ਨ ਕਰਦੇ ਹੋਏ ਤਮਗ਼ੇ ਦੀ ਦੌੜ ’ਚੋਂ ਬਾਹਰ ਹੋ ਗਏ ਹਨ। ਸ਼ਿਵਪਾਲ ਸਿੰਘ ਨੇ ਆਪਣੇ ਖ਼ਰਾਬ ਪ੍ਰਦਰਸ਼ਨ ਕਾਰਨ ਨਿਰਾਸ਼ ਕੀਤਾ। ਉਹ ਆਪਣੀ ਪਹਿਲੀ ਕੋਸ਼ਿਸ਼ ’ਚ 76.40 ਮੀਟਰ, ਦੂਜੀ ’ਚ 74.80 ਮੀਟਰ ਤੇ ਤੀਜੀ ’ਚ 74.81 ਮੀਟਰ ਦੀ ਦੂਰੀ ਹੀ ਤੈਅ ਕਰ ਸਕੇ ਤੇ ਗਰੁੱਪ ਬੀ ’ਚ 16 ਖਿਡਾਰੀਆਂ ਦੇ ਦਰਮਿਆਨ 12ਵੇਂ ਤੇ ਕੁੱਲ 27ਵੇਂ ਸਥਾਨ ’ਤੇ ਰਹੇ। ਸ਼ਿਵਪਾਲ 86.23 ਮੀਟਰ ਦੇ ਆਪਣੇ ਨਿੱਜੀ ਸਰਵਸ੍ਰੇਸ਼ਠ ਤੇ 81.63 ਮੀਟਰ ਦੇ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸਨ ਦੇ ਨੇੜੇ-ਤੇੜੇ ਵੀ ਨਾ ਪਹੁੰਚ ਸਕੇ।
ਦੂਜੇ ਪਾਸੇ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਕੁਆਲੀਫਾਇੰਗ ਰਾਊਂਡ ’ਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਨੀਰਜ ਚੋਪੜਾ ਨੇ 86.65 ਮੀਟਰ ਦਾ ਸਕੋਰ ਕੀਤਾ ਤੇ ਫ਼ਾਈਨਲ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋ ਗਏ। ਫਾਈਨਲ ’ਚ ਜਗ੍ਹਾ ਬਣਾਉਣ ਲਈ ਨੀਰਜ ਚੋਪੜਾ ਨੂੰ 83.50 ਮੀਟਰ ਦਾ ਸਕੋਰ ਹਾਸਲ ਕਰਨ ਦੀ ਜ਼ਰੂਰਤ ਸੀ। ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦੀਆਂ ਤਮਗ਼ੇ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।
Tokyo Olympics : ਪਹਿਲਵਾਨ ਦੀਪਕ ਤੇ ਰਵੀ ਨੇ ਦਿਖਾਇਆ ਦਮ, ਪੁੱਜੇ ਸੈਮੀਫ਼ਾਈਨਲ ’ਚ
NEXT STORY