ਅਹਿਮਦਾਬਾਦ– ਅਗਲੇ ਮਹੀਨੇ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਹਿੱਸਾ ਲੈਣ ਲਈ ਨਿਸ਼ਾਨੇਬਾਜ਼ਾਂ ਨੂੰ ਪ੍ਰੇਰਿਤ ਕਰਨ ਲਈ ਖੇਡ ਮੰਤਰੀ ਕਿਰਨ ਰੀਜੀਜੂ ਨੇ ਬੁੱਧਵਾਰ ਨੂੰ ਵਾਅਦਾ ਕੀਤਾ ਕਿ ਟੂਰਨਾਮੈਂਟ ’ਚ ਇਕਾਂਤਵਾਸ ਦੀ ਮਿਆਦ ਛੋਟੀ ਅਤੇ ਸਹੂਲਤਾਂ ਵਾਲੀ ਹੋਵੇਗੀ। ਆਈ. ਐੱਸ. ਐੱਸ. ਐੱਫ. ਸੰਯੁਕਤ ਵਿਸ਼ਵ ਕੱਪ ਦਿੱਲੀ ’ਚ 18 ਤੋਂ 29 ਮਾਰਚ ਵਿਚਾਲੇ ਹੋਵੇਗਾ, ਜਿਸ ’ਚ ਬ੍ਰਿਟੇਨ ਅਤੇ ਬ੍ਰਾਜ਼ੀਲ ਸਮੇਤ 40 ਦੇਸ਼ਾਂ ਦੇ ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ।
ਰੀਜੀਜੂ ਨੇ ਕਿਹਾ ਕਿ ਮੈਂ ਪਹਿਲਾਂ ਹੀ ਭਰੋਸਾ ਦੇ ਚੁੱਕਾ ਹਾਂ ਕਿ ਭਾਰਤ ’ਚ ਕੌਮਾਂਤਰੀ ਟੂਰਨਾਮੈਂਟਾਂ ਦਾ ਆਯੋਜਨ ਅਜਿਹਾ ਹੋਵੇਗਾ ਕਿ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਨਾਲ ਖਿਡਾਰੀਆਂ ਨੂੰ ਲੰਬੇ ਸਮੇਂ ਤੱਕ ਇਕਾਂਤਵਾਸ ’ਚ ਨਹੀਂ ਰਹਿਣਾ ਪਵੇਗਾ। ਹਾਲ ਹੀ ’ਚ ਮੰਤਰਾਲਾ ਨੂੰ ਅਪੀਲ ਕੀਤੀ ਗਈ ਸੀ ਕਿ 14 ਦਿਨਾਂ ਦੇ ਸਖਤ ਇਕਾਂਤਵਾਸ ਤੋਂ ਨਿਸ਼ਾਨੇਬਾਜ਼ਾਂ ਨੂੰ ਰਿਆਇਤ ਦਿੱਤੀ ਜਾਵੇ ਅਤੇ ਵਿਦੇਸ਼ ਤੋਂ ਆਉਣ ਵਾਲੇ ਦਲ ਨੂੰ ਪਹਿਲ ਦੇ ਆਧਾਰ ’ਤੇ ਟੀਕਾ ਲਗਾਇਆ ਜਾਵੇ। ਰੀਜੀਜੂ ਨੇ ਕਿਹਾ ਕਿ ਟੀਕਾਕਰਣ ਸਿਹਤ ਮੰਤਰਾਲਾ ਦੇ ਕਾਰਜਖੇਤਰ ’ਚ ਆਉਂਦਾ ਹੈ ਪਰ ਉਹ ਇਹ ਤੈਅ ਕਰਣਗੇ ਕਿ ਪ੍ਰਤੀਯੋਗਿਤਾ ਨੂੰ ਪ੍ਰੇਸ਼ਾਨੀ ਨਾ ਹੋਵੇ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਟੋਕਸ ਨੇ ਕੀਤੀ ICC ਨਿਯਮਾਂ ਦੀ ਉਲੰਘਣਾ, ਅੰਪਾਇਰ ਨੇ ਦਿੱਤੀ ਚੇਤਾਵਨੀ
NEXT STORY