ਸਪੋਰਟਸ ਡੈਸਕ- ਪਟਿਆਲਾ ਰੇਲ ਇੰਜਣ ਕਾਰਖਾਨਾ, ਭਾਰਤੀ ਰੇਲਵੇ ਦੀ ਇਕ ਵਿਲੱਖਣ ਇਕਾਈ ਦੀ ਖਿਡਾਰਨ ਸ਼ਾਟਪੁਟਰ ਮਨਪ੍ਰੀਤ ਕੌਰ ਨੇ ਬੈਂਕਾਕ ’ਚ ਆਯੋਜਿਤ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ-2023 ’ਚ ਕਾਂਸੀ ਦਾ ਤਮਗਾ ਹਾਸਲ ਕਰਕੇ ਨਾ ਸਿਰਫ ਭਾਰਤ ਸਗੋਂ ਆਪਣੇ ਸੂਬੇ ਪੰਜਾਬ ਅਤੇ ਖ਼ਾਸ ਤੌਰ ’ਤੇ ਪਟਿਆਲਾ ਦਾ ਨਾਂ ਦੇਸ਼ ਭਰ ’ਚ ਚਮਕਾਇਆ। ਮਨਪ੍ਰੀਤ ਕੌਰ ਨੇ 17.00 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਕਾਂਸੀ ਦਾ ਤਮਗਾ ਹਾਸਲ ਕੀਤਾ। ਇਕ ਵਿਸ਼ੇਸ਼ ਗੱਲਬਾਤ ’ਚ ਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ। ਉਨ੍ਹਾਂ ਨੇ ਕਿਹਾ ਕਿ ਉਹ ਅੱਗੇ ਤੋਂ ਹੋਰ ਮਿਹਨਤ ਕਰੇਗੀ ਤਾਂ ਕਿ ਤਮਗੇ ਦਾ ਰੰਗ ਸੁਨਹਿਰੀ ਕਰ ਸਕੇ।
ਇਹ ਵੀ ਪੜ੍ਹੋ- ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਆਲਰਾਊਂਡਰ ਉਮਰਜ਼ਈ 'ਤੇ ਲਗਾਇਆ ਜੁਰਮਾਨਾ
ਪਟਿਆਲਾ ਰੇਲ ਇੰਜਣ ਕਾਰਖਾਨਾ ਦੇ ਪ੍ਰਮੁੱਖ ਮੁੱਖ ਪ੍ਰਬੰਧਕੀ ਅਫਸਰ ਪ੍ਰਮੋਦ ਕੁਮਾਰ ਨੇ ਮਨਪ੍ਰੀਤ ਕੌਰ ਨੂੰ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਖੇਡ ਲਈ ਉਨ੍ਹਾਂ ਦੇ ਸਮਰਪਣ, ਲਗਨ ਅਤੇ ਜਨੂੰਨ ਦੀ ਤਾਰੀਫ਼ ਕੀਤੀ। ਪ੍ਰਮੋਦ ਕੁਮਾਰ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਸਫ਼ਲਤਾ ਪੀ.ਐੱਲ.ਡਬਲਯੂ. ਐਥਲੀਟਾਂ ਲਈ ਪ੍ਰੇਰਣਾ ਸਰੋਤ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਲੰਪਿਕ ਚੈਂਪੀਅਨ ਮੀਰਾਬਾਈ ਚਾਨੂ ਨੇ PM ਮੋਦੀ ਅਤੇ ਅਮਿਤ ਸ਼ਾਹ ਨੂੰ ਮਣੀਪੁਰ ਨੂੰ ਬਚਾਉਣ ਦੀ ਲਗਾਈ ਗੁਹਾਰ
NEXT STORY