ਮਾਸਕੋ— ਭਾਰਤ ਮਾਸਕੋ 'ਚ ਐਤਵਾਰ ਨੂੰ ਖਤਮ ਹੋਏ ਸ਼ਾਟਗਨ ਵਿਸ਼ਵ ਚੈਂਪੀਅਨਸ਼ਿਪ 'ਚ ਇਕ ਸੋਨ ਅਤੇ 2 ਚਾਂਦੀ ਦੇ ਤਮਗੇ ਹਾਸਲ ਕਰਕੇ ਤਮਗਿਆਂ ਦੀ ਸੂਚੀ 'ਚ 5ਵੇਂ ਸਥਾਨ 'ਤੇ ਰਿਹਾ। ਆਖਰੀ ਦਿਨ ਭਾਰਤ ਦੀਆਂ 2 ਟੀਮਾਂ ਮਿਕਸਡ ਟੀਮ ਸਕੀਟ ਮੁਕਾਬਲੇ 'ਚ ਉਤਰੀਆਂ ਪਰ ਦੋਵਾਂ ਟੀਮਾਂ 'ਚੋਂ ਕੋਈ ਵੀ ਟੀਮ ਤਮਗਾ ਨਹੀਂ ਜਿੱਤ ਸਕੀ। ਅੰਗਦ ਵੀਰ ਸਿੰਘ ਬਾਜਵਾ ਅਤੇ ਮਹੇਸ਼ਵਰੀ ਚੌਹਾਨ ਦੀ ਜੋੜੀ ਕੁੱਲ 92 ਸਕੋਰ ਦੇ ਨਾਲ ਕੁਆਲੀਫਿਕੇਸ਼ਨ 'ਚ 17ਵੇਂ ਸਥਾਨ 'ਤੇ ਰਹੀ ਅਤੇ ਮੈਰਾਜ ਅਹਿਮਦ ਖਾਨ ਅਤੇ ਰਸ਼ਿਮ ਰਾਠੌੜ ਨੇ 90 ਅੰਕ ਬਣਾਏ ਅਤੇ 41 ਟੀਮਾਂ 'ਚ 25ਵੇਂ ਸਥਾਨ 'ਤੇ ਰਿਹਾ। ਰੂਸੀ ਜੋੜੀ ਨੇ ਸੋਨ ਤਮਗਾ ਜਦਕਿ ਅਮਰੀਕਾ ਅਤੇ ਇਟਲੀ ਨੇ ਚਾਂਦੀ ਅਤੇ ਕਾਂਸੀ ਤਮਗਾ ਜਿੱਤਿਆ। ਚੈਂਪੀਅਨਸ਼ਿਪ 'ਚ 76 ਦੇਸ਼ਾਂ ਨੇ ਹਿੱਸਾ ਲਿਆ ਸੀ ਜਿਸ 'ਚ 16 ਦੇਸ਼ ਹੀ ਤਮਗੇ ਜਿੱਤ ਸਕੇ। ਇਟਲੀ 9 ਸੋਨ ਸਹਿਤ 17 ਤਮਗਿਆਂ ਨਾਲ ਚੋਟੀ 'ਤੇ ਰਿਹਾ। ਅਮਰੀਕਾ 5 ਸੋਨ ਸਹਿਤ 12 ਤਮਗਿਆਂ ਨਾਲ ਦੂਸਰੇ ਜਦਕਿ ਮੇਜਬਾਨ ਰੂਸ 2 ਸੋਨ ਸਹਿਤ 8 ਤਮਗਿਆਂ ਨਾਲ ਤੀਸਰੇ ਸਥਾਨ 'ਤੇ ਰਿਹਾ।
ਕੋਹਲੀ ਦਾ ਬੱਲਾ ਸ਼ਾਤ ਰੱਖਣਾ ਸਫਲਤਾ ਦਾ ਸਾਧਨ ਹੋਵੇਗਾ : ਸਮਿਥ
NEXT STORY