ਗ੍ਰੇਜ (ਆਸਟ੍ਰੀਆ)– ਭਾਰਤ ਦੇ ਬੈਡਮਿੰਟਨ ਖਿਡਾਰੀ ਸ਼ੁਭੰਕਰ ਡੇ ਨੂੰ ਇੱਥੇ ਆਸਟ੍ਰੀਆ ਓਪਨ ਇੰਟਰਨੈਸ਼ਨਲ ਚੈਲੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਪ੍ਰਾਹਦਿਸਕਾ ਬਗਾਸ ਸ਼ੁਜਿਵੋ ਵਿਰੁੱਧ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 30 ਸਾਲਾ ਸ਼ੁਭੰਕਰ ਨੂੰ ਪ੍ਰਾਹਦਿਸਕਾ ਵਿਰੁੱਧ 42 ਮਿੰਟ ਤਕ ਚੱਲੇ ਮੁਕਾਬਲੇ ਵਿਚ 17-21, 15-21 ਨਾਲ ਹਾਰ ਮਿਲੀ। ਮਨੀਲਾ ਵਿਚ 2020 ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਟੀਮ ਦਾ ਮੈਂਬਰ ਸ਼ੁਭੰਕਰ ਟੂਰਨਾਮੈਂਟ ਵਿਚ ਚੰਗੀ ਲੈਅ ਵਿਚ ਦਿਸਿਆ। ਉਸ ਨੇ ਪਹਿਲੇ ਦੌਰ ਵਿਚ ਜਰਮਨੀ ਦੇ ਮਥਿਆਸ ਕਿਕਲਿਟਜ ਨੂੰ ਹਰਾਉਣ ਤੋਂ ਬਾਅਦ ਪ੍ਰੀ-ਕੁਆਰਟਰ ਫਾਈਨਲ ਵਿਚ ਪੋਲੈਂਡ ਦੇ ਮਿਕੋਲਾਜ ਸਿਮਾਨੋਵਸਕੀ ਤੇ ਫਿਰ ਕੁਆਰਟਰ ਫਾਈਨਲ ਵਿਚ ਆਸਟ੍ਰੀਆ ਦੇ ਲੁਕਾ ਵ੍ਰੇਬਰ ਨੂੰ ਹਰਾਇਆ ਸੀ।
ਅਟਵਾਲ ਸਾਂਝੇ ਤੌਰ ’ਤੇ 17ਵੇਂ ਸਥਾਨ ’ਤੇ, ਸੀਨੀਅਰ ਮੇਜਰ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ
NEXT STORY