ਕਾਰਨੋਸਟੀ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਐਤਵਾਰ ਨੂੰ 147ਵੀਂ ਓਪਨ ਚੈਂਪੀਅਨਸ਼ਿਪ ਦੇ ਆਖਰੀ ਦੌਰ 'ਚ ਨਿਰਾਸ਼ਾਜਨਕ 2 ਓਵਰ 73 ਦਾ ਕਾਰਡ ਖੇਡ ਕੇ ਸੰਯੁਕਤ 54ਵੇਂ ਸਥਾਨ 'ਤੇ ਰਹੇ। ਸ਼ੁਭੰਕਰ ਦਾ ਕੁਲ ਸਕੋਰ 4 ਓਵਰ 288 ਰਿਹਾ। ਉਹ ਮੇਜਰ ਟੂਰਨਾਮੈਂਟ 'ਚ ਕੱਟ 'ਚ ਜਗ੍ਹਾਂ ਬਣਾਉਣ ਵਾਲੇ ਸਭ ਤੋਂ ਯੁਵਾ ਭਾਰਤੀ ਗੋਲਫਰ ਬਣੇ ਸਨ। ਉਨ੍ਹਾਂ ਨੇ 73 ਕਾਰਡ ਨਾਲ ਸ਼ੁਰੂਆਤ ਕੀਤੀ ਸੀ ਤੇ ਅੰਤ ਤਕ ਵੀ ਇਸ ਕਾਰਡ ਨਾਲ ਕੀਤਾ। ਮੈਚ 'ਚ ਉਨ੍ਹਾਂ ਨੇ 2 ਵਾਰ 71 ਦੇ ਰਾਊਂਡ ਖੇਡੇ।
ਪਾਕਿ ਨੇ ਜ਼ਿੰਬਾਬਵੇ ਨੂੰ ਵਨ ਡੇ ਸੀਰੀਜ਼ 'ਚ ਕੀਤਾ ਕਲੀਨ ਸਵੀਪ
NEXT STORY