ਮੈਕਸਿਕੋ— ਭਾਰਤ ਦੇ ਸਟਾਰ ਗੋਲਫਰ ਸ਼ੁਭੰਕਰ ਸ਼ਰਮਾ ਦੀਆਂ ਨਜ਼ਰਾਂ ਮੈਕਸਿਕੋ 'ਚ ਹੋਣ ਵਾਲੀ ਡਬਲਿਊ.ਜੀ.ਸੀ. ਚੈਂਪੀਅਨਸ਼ਿਪ 'ਤੇ ਟਿੱਕੀਆਂ ਹੋਈਆਂ ਹਨ। ਸ਼ੁਭੰਕਰ ਪਿਛਲੇ ਸਾਲ ਇਸ ਵਕਾਰੀ ਚੈਂਪੀਅਨਸ਼ਿਪ 'ਚ ਨੌਵੇਂ ਸਥਾਨ 'ਤੇ ਰਹੇ ਸਨ। ਨਵੇਂ ਸਾਲ 'ਚ ਉਨ੍ਹਾਂ ਨੂੰ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਦੀ ਉਮੀਦ ਹੈ। 22 ਸਾਲਾ ਸ਼ੁਭੰਕਰ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਸਾਨੂੰ ਇਹ ਗੱਲ ਮੰਨਣੀ ਹੋਵੇਗੀ ਕਿ ਹਰ ਹਫਤੇ ਟਾਪ 'ਤੇ ਨਹੀਂ ਆਇਆ ਜਾ ਸਕਦਾ। ਹਫਤੇ 'ਚ ਇਕ ਜਾਂ ਦੋ ਦਿਨ ਦੀ ਤੁਸੀਂ ਆਪਣਾ ਸਰਵਸ੍ਰੇਸ਼ਠ ਦਿਖਾ ਸਕਦੇ ਹੋ। ਇਸ ਦੇ ਲਈ ਮਾਈਂਡ ਸੈਟ ਹੋਣਾ ਜ਼ਰੁਰੀ ਹੈ। ਤੁਹਾਨੂੰ ਮਨ 'ਚ ਹਮੇਸ਼ਾ ਪਾਜ਼ੀਟਿਵ ਚੀਜ਼ਾਂ ਰੱਖਣੀਆਂ ਹੁੰਦੀਆਂ ਹਨ।
2018 ਦੇ ਏਸ਼ੀਅਨ ਟੂਰ ਪਲੇਅਰ ਆਫ ਦਿ ਈਅਰ ਦਾ ਐਵਾਰਡ ਹਾਸਲ ਕਰ ਚੁੱਕੇ ਸ਼ੁਭੰਕਰ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਜੇਕਰ ਮੈਂ ਆਪਣਾ ਸਰਵਸ੍ਰੇਸ਼ਠ ਦੇਣ 'ਚ ਸਫਲ ਰਿਹਾ ਤਾਂ ਇੱਥੇ ਵੱਡੀ ਸਫਲਤਾ ਹਾਸਲ ਕਰ ਸਕਦਾ ਹਾਂ। ਬੀਤੇ ਦਿਨੀਂ ਕਲੱਬ ਡੀ ਗੋਲਫ ਚਾਪਲਟੇਪੈਕ 'ਚ ਹੋਈ ਪ੍ਰਤੀਯੋਗਿਤਾ ਦੇ ਬਾਰੇ 'ਚ ਗੱਲ ਕਰਦੇ ਹੋਏ ਸ਼ੁਭੰਕਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪਿਛਲੀ ਪ੍ਰਤੀਯੋਗਿਤਾ 'ਚ ਮੇਰੇ ਤੋਂ ਕਿੱਥੇ ਗਲਤੀ ਹੋਈ। ਮੇਰੀ ਕੋਸ਼ਿਸ ਹੋਵੇਗੀ ਕਿ ਇਸ ਨੂੰ ਅੱਗੇ ਨਾ ਦੁਹਰਾਇਆ ਜਾ ਸਕੇ।
ਮਹਿਲਾ ਕ੍ਰਿਕਟ : ਭਾਰਤ ਨੂੰ ਵੱਡਾ ਝਟਕਾ, ਇੰਗਲੈਂਡ ਸੀਰੀਜ਼ ਤੋਂ ਪਹਿਲਾ ਬਾਹਰ ਹੋਈ ਹਰਮਨਪ੍ਰੀਤ
NEXT STORY