ਕੋਲੰਬਸ : ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਅਗਲੇ ਹਫਤੇ ਹੋਣ ਵਾਲੀ ਯੂ. ਐੱਸ. ਓਪਨ ਗੋਲਫ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਬਰੂਕਸਾਈਡ ਗੋਲਫ ਕੋਰਸ ਅਤੇ ਲੈਕਸ ਗੋਲਫ ਐਂਡ ਕਂਟਰੀ ਕਲੱਬ 'ਤੇ ਖੇਡੇ ਗਏ ਕੁਆਲੀਫਾਇਰ 'ਚ ਉਹ ਸੰਯੁਕਤ ਪੰਜਵੇਂ ਸਥਾਨ 'ਤੇ ਰਹੇ। ਭਾਰਤ ਨੇ ਸ਼ਿਵ ਕਪੂਰ ਅਤੇ ਅਰਜੁਵ ਅਟਵਾਲ ਇਸ 'ਚ ਜਗ੍ਹਾ ਨਹੀਂ ਬਣਾ ਸਕੇ।
ਇਸ ਦੌਰਾਨ ਸ਼ਰਮਾ ਨੇ ਕਿਹਾ, ਮੇਰੇ ਲਈ ਇਹ ਵੱਡਾ ਦਿਨ ਹੈ। ਇਹ 36 ਹੋਲ ਦਾ ਵੱਡਾ ਗੋਲਫ ਕੋਰਸ ਸੀ ਪਰ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਚੰਗਾ ਪ੍ਰਦਰਸ਼ਨ ਕਰ ਸਕਿਆ। ਇਸ ਸਾਲ ਖਾਸ ਸੱਦੇ 'ਤੇ ਮਾਸਟਰਸ ਖੇਡ ਚੁੱਕੇ ਸ਼ੁਭੰਕਰ ਨੇ ਜੌਬਰਗ ਓਪਨ ਜਿੱਤ ਕੇ ਓਪਨ ਚੈਂਪੀਅਨਸ਼ਿਪ 'ਚ ਜਗ੍ਹਾ ਬਣਾਈ ਸੀ। ਉਨ੍ਹਾਂ ਆਖਰੀ ਮੇਜਰ ਪੀ.ਜੀ.ਏ. ਚੈਂਪੀਅਨਸ਼ਿਪ ਜਿੱਤਣ ਲਈ ਸਿਖਰ 100 'ਚ ਬਣੇ ਰਹਿਣਾ ਹੋਵੇਗਾ।
ਸਾਨੂੰ ਬਿਨਾ ਬੇਨਤੀ ਦੇ ਹੀ ਪ੍ਰਦਰਸ਼ਨ ਦੇ ਆਧਾਰ 'ਤੇ ਦਰਸ਼ਕ ਮਿਲਣੇ ਚਾਹੀਦੇ ਹਨ : ਕੋਂਸਟੇਂਟਾਈਨ
NEXT STORY