ਸਿਡਨੀ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿੱਪ ਸਿਲਵਰ ਤਮਗਾ ਜੇਤੂ ਪੀ.ਵੀ. ਸਿੰਧੂ ਆਸਟਰੇਲੀਆਈ ਓਪਨ ਬੈਡਮਿੰਟਨ ਦੇ ਦੂਜੇ ਦੌਰ 'ਚੋ ਬਾਹਰ ਹੋ ਗਈ ਜਦ ਕਿ ਭਾਰਤੀਆਂ ਲਈ ਇਹ ਦਿਨ ਨਿਰਾਸ਼ਾਜਨਕ ਰਿਹਾ। ਛੇਵਾਂ ਦਰਜਾ ਪ੍ਰਾਪਤ ਸਮੀਰ ਵਰਮਾ, ਬੀ ਸਾਇ ਪ੍ਰਣੀਤ ਤੇ ਪੁਰਸ਼ ਡਬਲ 'ਚ ਸਾਤਵਿਕ ਸਾਇਰਾਜ ਰਾਂਕੀਰੇੱਡੀ ਤੇ ਚਿਰਾਗ ਸ਼ੇੱਟੀ ਵੀ ਹਾਰ ਕੇ ਬਾਹਰ ਹੋ ਗਏ। ਦੁਨੀਆ ਦੀਆਂ ਪੰਜਵੇਂ ਨੰਬਰ ਦੀ ਖਿਡਾਰੀ ਸਿੰਧੂ ਨੂੰ 29ਵੀਂ ਰੈਂਕਿੰਗ ਵਾਲੀ ਨਿਚਾਓਨ ਜਿੰਦਾਪੋਲ ਨੇ 21-19, 21-18 ਨਾਲ ਹਰਾਇਆ।
ਇਨ੍ਹਾਂ ਸੱਤ ਮੁਕਾਬਲਿਆਂ 'ਚ ਇਸ ਖਿਡਾਰੀ ਤੋਂ ਸਿੰਧੂ ਦੀ ਦੂਜੀ ਹਾਰ ਸੀ। ਇਸ ਤੋਂ ਪਹਿਲਾਂ 12ਵੀਂ ਰੈਂਕਿੰਗ ਵਾਲੇ ਸਮੀਰ ਨੂੰ ਚਾਈਨਾ ਦੀ ਤਾਇਪੈ ਦੇ ਵਾਂਗ ਜੂ ਵੇਇ ਨੇ 21-16,7-21-21-13 ਨਾਲ ਹਰਾਇਆ। ਉਥੇ ਹੀ ਪ੍ਰਣੀਤ ਨੂੰ ਦੂਜਾ ਦਰਜਾ ਪ੍ਰਾਪਤ ਏਂਥੋਨੀ ਸਿਨਿਸੁਕਾ ਨੇ 25-23,21-9 ਨਾਲ ਹਰਾਇਆ। ਸਾਤਵਿਕ ਸਾਇਰਾਜ ਤੇ ਚਿਰਾਗ ਨੂੰ ਦੂਜਾ ਪ੍ਰਾਪਤ ਲਿ ਜੁੰਹੁਇ 'ਤੇ ਲਿਊ ਯੇਨ ਦੀ ਜੋੜੀ ਨੇ 21-19,21-18 ਨਾਲ ਹਾਰ ਦਿੱਤੀ।
ਭੂਟੀਆ ਨੇ ਛੇਤਰੀ ਨੂੰ ਦਿੱਤੀ ਵਧਾਈ
NEXT STORY