ਲੀਡਸ- ਮੁਹੰਮਦ ਸਿਰਾਜ ਦੀ ਸਫਲਤਾ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਹੈਰਾਨ ਨਹੀਂ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤੇਜ਼ ਗੇਂਦਬਾਜ਼ ਦਾ ਆਤਮਵਿਸ਼ਵਾਸ ਅਜਿਹੇ ਪੱਧਰ 'ਤੇ ਪਹੁੰਚ ਗਿਆ ਹੈ, ਜਿੱਥੇ ਉਸਦਾ ਮੰਨਣਾ ਹੈ ਕਿ ਉਹ ਖੇਡ ਵਿਚ ਕਿਸੇ ਵੀ ਸਮੇਂ ਕਿਸੇ ਵੀ ਬੱਲੇਬਾਜ਼ ਨੂੰ ਆਊਟ ਕਰ ਸਕਦੇ ਹਨ। ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਇਸ਼ਾਂਤ ਸ਼ਰਮਾ ਦੀ ਮੌਜੂਦਗੀ ਵਾਲੀ ਤੇਜ਼ ਗੇਂਦਬਾਜ਼ੀ ਚੌਂਕੜੀ ਦੇ ਸਭ ਤੋਂ ਨੌਜਵਾਨ ਮੈਂਬਰ ਹੈਦਰਾਬਾਦ ਦੇ 27 ਸਾਲਾ ਦੇ ਸਿਰਾਜ ਨੇ ਇੰਗਲੈਂਡ ਦੇ ਵਿਰੁੱਧ ਪਹਿਲੇ ਦੋ ਟੈਸਟ ਮੈਚਾਂ ਵਿਚ 11 ਵਿਕਟਾਂ ਹਾਸਲ ਕੀਤੀਆਂ ਹਨ। ਉਸਦੀ ਲਾਈਨ, ਲੈਂਥ ਅਤੇ ਗੇਂਦ 'ਤੇ ਨਿਯੰਤਰਣ ਨੇ ਘਰੇਲੂ ਟੀਮ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਹੈ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ
ਸਿਰਾਜ ਨੇ 8 ਵਿਕਟਾਂ ਲਾਰਡਸ ਦੇ ਦੂਜੇ ਟੈਸਟ ਦੇ ਦੌਰਾਨ ਹਾਸਲ ਕੀਤੀਆਂ, ਜਿਸ 'ਚ ਭਾਰਤ ਨੇ 151 ਦੌੜਾਂ ਨਾਲ ਜਿੱਤ ਹਾਸਲ ਕੀਤੀ। ਕੋਹਲੀ ਨੇ ਕਿਹਾ ਕਿ ਆਸਟਰੇਲੀਆ ਦੌਰਾ ਸਿਰਾਜ ਦੇ ਲਈ ਆਤਮਵਿਸ਼ਵਾਸ ਨੂੰ ਨਵੇਂ ਪੱਧਰ 'ਤੇ ਲੈ ਗਿਆ। ਕੋਹਲੀ ਨੇ ਤੀਜੇ ਟੈਸਟ ਤੋਂ ਇਕ ਦਿਨ ਪਹਿਲਾਂ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੈਂ ਬਿਲਕੁਲ ਵੀ ਹੈਰਾਨ ਨਹੀਂ ਹਾਂ, ਕਿਉਂਕਿ ਮੈਂ ਉਸ ਨੂੰ ਕਰੀਬ ਤੋਂ ਦੇਖਿਆ ਹੈ। ਉਹ ਅਜਿਹਾ ਖਿਡਾਰੀ ਹੈ, ਜਿਸਦੇ ਕੋਲ ਹੁਨਰ ਹਮੇਸ਼ਾ ਤੋਂ ਸੀ। ਤੁਹਾਨੂੰ ਇਸ ਹੁਨਰ ਦਾ ਸਾਥ ਦੇਣ ਦੇ ਲਈ ਆਤਮਵਿਸ਼ਵਾਸ ਦੀ ਜ਼ਰੂਰਤ ਸੀ, ਆਸਟਰੇਲੀਆ ਸੀਰੀਜ਼ ਵਿਚ ਉਸ ਨੂੰ ਇਹ ਆਤਮਵਿਸ਼ਵਾਸ ਦਿੱਤਾ। ਕਪਤਾਨ ਨੇ ਕਿਹਾ ਕਿ ਉਹ ਜਦੋ ਮੈਦਾਨ 'ਤੇ ਉਤਰਦਾ ਹੈ ਜੋ ਉਸ ਨੂੰ ਪਤਾ ਹੈ ਕਿ ਉਹ ਕਦੇ ਵੀ ਕਿਸੇ ਨੂੰ ਵੀ ਆਊਟ ਕਰ ਸਕਦਾ ਹੈ ਅਤੇ ਆਪਣੇ ਖੇਡ 'ਤੇ ਉਸਦਾ ਵਿਸ਼ਵਾਸ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਉਹ ਜੋ ਕਰ ਰਿਹਾ ਹੈ ਉਸਦਾ ਨਤੀਜਾ ਦਿਖ ਰਿਹਾ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
ਉਨ੍ਹਾਂ ਨੇ ਕਿਹਾ ਕਿ ਉਸ ਨੂੰ ਆਪਣੇ ਰੰਗ 'ਚ ਰੰਗਿਆ ਦੇਖ ਕੇ ਮੈਂ ਬਹੁਤ ਖੁਸ਼ ਹਾਂ, ਉਹ ਅਜਿਹਾ ਗੇਂਦਬਾਜ਼ ਬਣੇਗਾ ਜੋ ਅੱਖਾਂ ਨਾਲ ਅੱਖਾਂ ਮਿਲਾ ਕੇ ਖੇਡੇਗਾ ਅਤੇ ਖਿਡਾਰੀਆਂ ਨੂੰ ਆਊਟ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਡਰੇਗਾ ਨਹੀਂ, ਉਹ ਪਿੱਛੇ ਨਹੀਂ ਹੱਟੇਗਾ। ਕੋਹਲੀ ਨੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੀ ਵੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਹੈ ਕਿ ਉਸਦੀ ਵਧੀਆ ਲੈਅ ਜਾਰੀ ਰਹੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
NEXT STORY