ਸਪੋਰਟਸ ਡੈਸਕ- ਸਾਲ 2018 ਤੋਂ 2024 ਤੱਕ 7 ਸੀਜ਼ਨ ਰਾਇਲ ਚੈਲੰਜਰਜ਼ ਬੰਗਲੁਰੂ ਵੱਲੋਂ ਖੇਡਣ ਵਾਲੇ ਭਾਰਤੀ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇਸ ਵਾਰ ਆਰ.ਸੀ.ਬੀ. ਨੇ ਰਿਟੇਨ ਨਹੀਂ ਕੀਤਾ, ਜਿਸ ਮਗਰੋਂ ਆਕਸ਼ਨ 'ਚ ਸਿਰਾਜ ਨੂੰ ਗੁਜਰਾਤ ਟਾਈਟਨਜ਼ ਨੇ 12.25 ਕਰੋੜ ਰੁਪਏ 'ਚ ਖਰੀਦ ਕੇ ਟੀਮ 'ਚ ਸ਼ਾਮਲ ਕਰ ਲਿਆ।

ਇਸ ਮਗਰੋਂ ਗੁਜਰਾਤ ਵੱਲੋਂ ਖੇਡੇ ਜਾਣ ਬਾਰੇ ਗੱਲ ਕਰਦਿਆਂ ਸਿਰਾਜ ਨੇ ਕਿਹਾ ਕਿ ਉਹ ਸ਼ੁੱਭਮਨ ਗਿੱਲ ਦੀ ਕਪਤਾਨੀ 'ਚ ਖੇਡਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਆਰ.ਸੀ.ਬੀ. ਛੱਡਣ ਦੀ ਗੱਲ ਕਰਦਿਆਂ ਕਿਹਾ ਕਿ ਉਸ ਟੀਮ ਨੂੰ ਛੱਡਣਾ ਮੇਰੇ ਲਈ ਕਾਫ਼ੀ ਭਾਵਨਾਤਮਕ ਰਿਹਾ ਹੈ, ਕਿਉਂਕਿ ਵਿਰਾਟ (ਭਰਾ) ਨੇ ਮੁਸ਼ਕਲ ਸਮੇਂ 'ਚ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਦੀ ਟੀਮ ਵੀ ਕਾਫ਼ੀ ਮਜ਼ਬੂਤ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਸਟਾਰ ਓਲੰਪੀਅਨ ਮਨਦੀਪ ਸਿੰਘ ਨੇ ਮਹਿਲਾ ਹਾਕੀ ਟੀਮ ਦੀ ਉਦਿਤਾ ਨਾਲ ਲਈਆਂ ਲਾਵਾਂ
ਸਿਰਾਜ ਨੇ ਅੱਗੇ ਕਿਹਾ ਕਿ ਗਿੱਲ ਗੇਂਦਬਾਜ਼ਾਂ ਦਾ ਕਪਤਾਨ ਹੈ। ਉਹ ਤੁਹਾਨੂੰ ਕਦੇ ਵੀ ਕੁਝ ਨਵਾਂ ਕਰਨ ਤੋਂ ਨਹੀਂ ਰੋਕਦੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤੇ ਗਿੱਲ ਨੇ ਇਕੱਠਿਆਂ ਟੈਸਟ 'ਚ ਡੈਬਿਊ ਕੀਤਾ ਸੀ ਤੇ ਸਾਡੇ ਦੋਵਾਂ ਦਾ ਰਿਸ਼ਤਾ ਵੀ ਕਾਫ਼ੀ ਵਧੀਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ 'ਚ ਪਹਿਲਾਂ ਹੀ ਕਗੀਸੋ ਰਬਾਡਾ, ਰਾਸ਼ਿਦ ਖ਼ਾਨ, ਇਸ਼ਾਂਤ ਸ਼ਰਮਾ ਤੇ ਗੇਰਾਲਡ ਕੋਇਟਜ਼ੀ ਵਰਗੇ ਧਾਕੜ ਬੱਲੇਬਾਜ਼ ਹਨ, ਜਿਸ ਕਾਰਨ ਉਨ੍ਹਾਂ ਤੋਂ ਕੁਝ ਹੱਦ ਤੱਕ ਦਬਾਅ ਘੱਟ ਹੋ ਜਾਵੇਗਾ।

ਆਈ.ਪੀ.ਐੱਲ. 'ਚ ਗੇਂਦ ਤੋਂ ਲਾਰ ਲਗਾਉਣ ਤੋਂ ਹਟਾਈ ਗਈ ਪਾਬੰਦੀ ਬਾਰੇ ਬੋਲਦਿਆਂ ਸਿਰਾਜ ਨੇ ਕਿਹਾ ਕਿ ਇਹ ਗੇਂਦਬਾਜ਼ਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਗੇਂਦ ਤੋਂ ਕੋਈ ਮਦਦ ਨਾ ਮਿਲ ਰਹੀ ਹੋਵੇ ਤਾਂ ਲਾਰ ਲਾਉਣ ਨਾਲ ਗੇਂਦ ਤੋਂ ਕੁਝ ਨਾ ਕੁਝ ਮੂਵਮੈਂਟ ਮਿਲਣ ਲੱਗਦੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਦੌਰਾਨ ਆਈ.ਸੀ.ਸੀ. ਨੇ ਖਿਡਾਰੀਆਂ 'ਤੇ ਗੇਂਦ 'ਤੇ ਲਾਰ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਕਿ ਹੁਣ ਹਟਾ ਦਿੱਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਵਾਰ ਮੰਗਣੀ, ਇਸ ਕ੍ਰਿਕਟਰ ਨਾਲ ਪਿਆਰ ਅਤੇ ਫਿਰ ਤਲਾਕ, ਇੰਝ ਬਰਬਾਦ ਹੋਈ ਮਸ਼ਹੂਰ ਅਦਾਕਾਰਾ ਦੀ Life
NEXT STORY