ਮਨੀਲਾ (ਫਿਲੀਪੀਂਸ), (ਭਾਸ਼ਾ)– ਅਵਨੀ ਪ੍ਰਸ਼ਾਂਤ ਸ਼ੁੱਕਰਵਾਰ ਨੂੰ ਕਵੀਨ ਸਿਰੀਕਿਟ ਕੱਪ ਵਿਚ ਜਿੱਤ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਗੋਲਫਰ ਬਣੀ, ਜਿਸ ਨਾਲ ਉਸ ਨੇ ਭਾਰਤੀ ਟੀਮ ਨੂੰ ਵੀ ਟੂਰਨਾਮੈਂਟ ਦੇ 43 ਸਾਲ ਦੇ ਇਤਿਹਾਸ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਿਚ ਮਦਦ ਕੀਤੀ।
ਪਹਿਲੇ ਤਿੰਨ ਦਿਨ 68, 66 ਤੇ 70 ਦੇ ਕਾਰਡ ਖੇਡਣ ਵਾਲੀ ਅਵਨੀ ਦਾ ਕੁਲ ਸਕੋਰ 16 ਅੰਡਰ ਦਾ ਰਿਹਾ, ਜਿਸ ਨਾਲ ਉਹ ਨਿਊਜ਼ੀਲੈਂਡ ਦੀ ਫਿਯੋਨਾ ਜੂ ਤੋਂ 10 ਸਟ੍ਰੋਕਸ ਅੱਗੇ ਰਹੀ, ਜਿਸ ਨੇ ਛੇ ਅੰਡਰ ਦਾ ਕੁਲ ਸਕੋਰ ਬਣਾਇਆ। ਬੈਂਗਲੁਰੂ ਦੀ 16 ਸਾਲ ਦੀ ਅਵਨੀ ਹਾਲ ਹੀ ਵਿਚ ਟਾਪ-100 ਵਿਚ ਪਹੁੰਚੀ।
ਇਹ ਵੀ ਪੜ੍ਹੋ : ਭਾਰਤ ਦੌਰੇ ਉੱਤੇ ਮੈਕਸਵੈੱਲ, ਮਾਰਸ਼ ਦੀ ਵਨ-ਡੇ ਟੀਮ ਵਿਚ ਵਾਪਸੀ
ਵਿਸ਼ਵ ਐਮੇਚਿਓਰ ਗੋਲਫ ਰੈਂਕਿੰਗ ਵਿਚ 93ਵੇਂ ਸਥਾਨ ’ਤੇ ਚੱਲ ਰਹੀ ਅਵਨੀ ਦੀ ਬਦੌਲਤ ਭਾਰਤ ਨੇ ਕੋਰੀਆਈ ਟੀਮ ਨੂੰ ਸਖਤ ਚੁਣੌਤੀ ਦਿੱਤੀ ਤੇ ਫਿਰ ਉਸ ਨੂੰ ਦੂਜੇ ਸਥਾਨ ’ਤੇ ਸਬਰ ਕਰਨਾ ਪਿਆ।ਅਵਨੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਉਸਦੀ ਸਾਥਣ ਵਿਦਾਤ੍ਰੀ ਉਰਸ (74-77-72-74) ਸਾਂਝੇ ਤੌਰ ’ਤੇ 19ਵੇਂ ਤੇ ਨਿਸ਼ਨਾ ਪਟੇਲ (80-78-74-75) ਸਾਂਝੇ ਤੌਰ ’ਤੇ 30ਵੇਂ ਸਥਾਨ ’ਤੇ ਰਹੀ। ਟੀਮ ਪ੍ਰਤੀਯੋਗਿਤਾ ਵਿਚ ਕੋਰੀਆ ਨੇ 12 ਅੰਡਰ 564 ਦੇ ਕੁਲ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WR Masters Chess : ਗੁਕੇਸ਼ ਨੇ ਐਸੀਪੇਂਕੋ ਨੂੰ ਹਰਾਇਆ, ਸਾਂਝੀ ਬੜ੍ਹਤ ’ਤੇ ਪੁੱਜੇ
NEXT STORY