ਜੋਹਾਨਸਬਰਗ– ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ (44 ਦੌੜਾਂ ’ਤੇ 4 ਵਿਕਟਾਂ) ਤੇ ਲੂਥੋ ਸਿਪਾਮਲਾ (40 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਸਲਾਮੀ ਬੱਲੇਬਾਜ਼ ਐਡਮ ਮਾਰਕ੍ਰਮ (ਅਜੇਤੂ 36) ਤੇ ਡੀਨ ਐਲਗਰ (ਅਜੇਤੂ 31) ਦੀਆਂ ਬਿਹਤਰੀਨ ਪਾਰੀਆਂ ਨਾਲ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਮੰਗਲਵਾਰ ਨੂੰ 10 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤ ਕੇ ਕਲੀਨ ਸਵੀਪ ਕਰ ਲਿਆ।
ਸ਼੍ਰੀਲੰਕਾ ਨੇ ਦੂਜੀ ਪਾਰੀ ਵਿਚ ਕਪਤਾਨ ਦਿਮੁਥ ਕਰੁਣਾਰਤਨੇ ਦੀਆਂ 128 ਗੇਂਦਾਂ ਵਿਚ 19 ਚੌਕਿਆਂ ਦੀ ਮਦਦ ਨਾਲ 103 ਦੌੜਾਂ ਦੀ ਬਦੌਲਤ 211 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ 66 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਬਿਨਾਂ ਵਿਕਟ ਗੁਆਏ 13.2 ਓਵਰਾਂ ਵਿਚ 67 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਦੱ. ਅਫਰੀਕਾ ਵਲੋਂ ਮਾਰਕ੍ਰਮ ਨੇ 53 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ ਅਜੇਤੂ 36 ਤੇ ਐਲਗਰ ਨੇ 27 ਗੇਂਦਾਂ ’ਤੇ 5 ਚੌਕਿਆਂ ਦੇ ਸਹਾਰੇ ਅਜੇਤੂ 31 ਦੌੜਾਂ ਬਣਾਈਆਂ। ਐਲਗਰ ਨੂੰ ‘ਪਲੇਅਰ ਆਫ ਦਿ ਮੈਚ’ ਤੇ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਮਿਲਿਆ। ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਪਹਿਲੇ ਟੈਸਟ ਵਿਚ ਪਾਰੀ ਤੇ 45 ਦੌੜਾਂ ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਤੀਜੇ ਦਿਨ 4 ਵਿਕਟਾਂ ’ਤੇ 150 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਕਰੁਣਾਰਤਨੇ ਨੂੰ ਛੱਡ ਕੇ ਉਸਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ਵਿਚ ਸਫਲ ਨਹੀਂ ਰਿਹਾ। ਕਰੁਣਾਰਤਨੇ ਨੇ ਸ਼੍ਰੀਲੰਕਾਈ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਉਥੇ ਹੀ ਇਨਗਿਡੀ ਤੇ ਸਿਪਾਮਲਾ ਨੇ ਕਹਿਰ ਵਰ੍ਹਾਉਂਦੇ ਹੋਏ ਸ਼੍ਰੀਲੰਕਾ ਦੀ ਪਾਰੀ ਨੂੰ ਢਹਿ-ਢੇਰੀ ਕੀਤਾ ਤੇ ਉਸ ਨੂੰ ਵੱਡੀ ਬੜ੍ਹਤ ਲੈਣ ਤੋਂ ਰੋਕਣ ਵਿਚ ਸਫਲ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਲਕਸ਼ਮਣ ਨੂੰ ਰੋਹਿਤ ਤੋਂ ਵਾਪਸੀ ’ਤੇ ਸੈਂਕੜੇ ਦੀ ਉਮੀਦ
NEXT STORY