ਪਯੋਂਗਚਾਂਗ— ਸਲੋਵੇਨੀਆ ਦਾ ਆਈਸ ਹਾਕੀ ਖਿਡਾਰੀ ਜਿਗਾ ਜੇਗਲਿਕ ਡਰੱਗ ਟੈਸਟ 'ਚ ਅਸਫਲ ਹੋ ਗਿਆ ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਪਯੋਂਗਚਾਂਗ ਓਲੰਪਿਕ ਡੋਪਿੰਗ 'ਚ ਅਸਫਲ ਹੋਣ ਵਾਲਾ ਤੀਜਾ ਖਿਡਾਰੀ ਹੈ। ਖੇਡ ਪੰਚਾਟ (ਸੀ. ਏ. ਐੱਸ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀ. ਏ. ਐੱਸ. ਨੇ ਆਪਣੇ ਬਿਆਨ 'ਚ ਕਿਹਾ ਕਿ ਜੇਗਲਿਕ ਦਾ ਟੈਸਟ ਪਾਬੰਦੀਸ਼ੁਦਾ ਫੇਨੋਟੇਰੋਲ ਦੇ ਇਸਤੇਮਾਲ ਲਈ ਪਾਜ਼ੇਟਿਵ ਪਾਇਆ ਗਿਆ ਤੇ ਇਸ ਤੋਂ ਬਾਅਦ ਉਸ ਨੂੰ 24 ਘੰਟੇ ਅੰਦਰ ਖੇਡ ਪਿੱਚ ਛੱਡਣ ਲਈ ਕਿਹਾ ਗਿਆ ਹੈ। ਫੇਨੋਟੇਰੋਲ ਨੂੰ ਸਾਹ ਸਬੰਧੀ ਬੀਮਾਰੀ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਹੈ।
7ਵੀਂ ਐਜੂਕੇਸ਼ਨ ਫੁੱਟਬਾਲ ਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਭਲਕੇ
NEXT STORY