ਸਪੋਰਟਸ ਡੈਸਕ- ਲਾਰਡਸ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਦਿਨ ਸ਼ੁੱਕਰਵਾਰ ਨੂੰ ਕੈਚ ਫੜਨ ਦੀ ਕੋਸ਼ਿਸ਼ ਦੌਰਾਨ ਉਂਗਲੀ ਵਿਚ ਸੱਟ ਲਗਵਾਉਣ ਵਾਲੇ ਆਸਟ੍ਰੇਲੀਆ ਦੇ ਸਟੀਵ ਸਮਿਥ ਨੇ ਕੰਪਾਊਂਡ ਡਿਸਲੋਕੇਸ਼ਨ ਦੀ ਸਰਜਰੀ ਤੋਂ ਬਚਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਪਰ ਵੈਸਟਇੰਡੀਜ਼ ਵਿਚ ਆਸਟ੍ਰੇਲੀਆ ਦੀ ਆਗਾਮੀ ਟੈਸਟ ਸੀਰੀਜ਼ ਲਈ ਫਿੱਟ ਹੋਣ ਲਈ ਉਸ ਨੂੰ ਅਜੇ ਵੀ ਸਮੇਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੇਂਬਾ ਬਾਵੂਮਾ ਦਾ ਤੇਜ਼ ਕੈਚ ਫੜਨ ਦੀ ਕੋਸ਼ਿਸ਼ ਵਿਚ ਸਮਿਥ ਸੱਟ ਲਗਵਾ ਬੈਠਾ ਸੀ। ਮੈਦਾਨ ਵਿਚੋਂ ਬਾਹਰ ਨਿਕਲਦੇ ਹੀ ਉਹ ਸਿੱਧੇ ਹਸਪਤਾਲ ਗਿਆ, ਜਿੱਥੇ ਜ਼ਖ਼ਮ ਨੂੰ ਸਾਫ ਕੀਤਾ ਗਿਆ, ਟਾਂਕੇ ਲਾਏ ਗਏ ਤੇ ਉਂਗਲੀ ਨੂੰ ਸਪਲਿੰਟ ਵਿਚ ਰੱਖਿਆ ਗਿਆ ਤੇ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਉਹ ਸਪਲਿੰਟ ਦੇ ਨਾਲ ਅਜਿਹਾ ਕਰਨ ਵਿਚ ਸਮਰੱਥ ਹੈ ਤੇ ਉਹ ਬੱਲੇਬਾਜ਼ੀ ਕਰਨ ਵਿਚ ਸਮਰੱਥ ਹੋਵੇਗਾ, ਜਿਸ ਨੂੰ 8 ਹਫਤੇ ਤੱਕ ਪਹਿਨਣ ਦੀ ਲੋੜ ਪਵੇਗੀ, ਹਾਲਾਂਕਿ ਜ਼ਖ਼ਮ ਦੇ ਲੱਗਭਗ ਇਕ ਹਫਤੇ ਵਿਚ ਠੀਕ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ 'ਚ ਲੈਂਡ ਹੋਇਆ ਇੰਗਲੈਂਡ ਦਾ ਲੜਾਕੂ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਰਸ਼ ਟੀਮ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਆਸਟ੍ਰੇਲੀਆ ਹੱਥੋਂ ਮਿਲੀ ਹਾਰ, 3-2 ਨਾਲ ਗੁਆਇਆ ਮੁਕਾਬਲਾ
NEXT STORY