ਹੋਨੋਲੂਲੂ- ਅਨਿਰਬਾਨ ਲਾਹਿੜੀ ਨੇ ਪੀ. ਜੀ. ਏ. ਟੂਰ ਦੇ ਸੋਨੀ ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦਿਨ ਚਾਰ ਓਵਰ 74 ਦਾ ਖਰਾਬ ਕਾਰ ਖੇਡਿਆ, ਜਿਸ ਨਾਲ ਉਹ ਆਖਿਰ 'ਚ ਸਾਂਝੇ ਤੌਰ 'ਤੇ 62 ਵੇਂ ਸਥਾਨ ’ਤੇ ਰਹੇ। ਇਸ ਭਾਰਤੀ ਗੋਲਫਰ ਨੇ 2015 ਵਿਚ ਹੀਰੋ ਇੰਡੀਅਨ ਓਪਨ ਜਿੱਤਣ ਤੋਂ ਬਾਅਦ ਕੋਈ ਖਿਤਾਬ ਨਹੀਂ ਆਪਣੇ ਨਾਂ ਨਹੀ ਕੀਤਾ। ਉਨ੍ਹਾਂ ਨੇ ਦੂਜੇ ਅਤੇ ਤੀਜੇ ਗੇੜ 'ਚ 65 ਅਤੇ 64 ਦਾ ਕਾਰਡ ਖੇਡਿਆ ਸੀ। ਉਹ ਤੀਜੇ ਦਿਨ ਦੇ ਆਖਿਰ 'ਚ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਸੀ ਪਰ ਚੌਥੇ ਗੇੜ 'ਚ ਖਰਾਬ ਪ੍ਰਦਰਸ਼ਨ ਕਾਰਨ ਕਾਫ਼ੀ ਹੇਠਾ ਖਿਸਕ ਗਿਆ।
ਲਾਹਿੜੀ ਨੇ ਦਿਨ ਤੋਂ ਬਾਅਦ ਕਿਹਾ ਕਿ- ਮੈਂ ਆਖਰੀ ਦਿਨ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਾਂ। ਮੈਂ ਵਧੀਆ ਖੇਡ ਰਿਹਾ ਸੀ ਅਤੇ ਇਸ ਲਈ ਮੈਨੂੰ ਐਤਵਾਰ ਨੂੰ ਇਸ ਤਰ੍ਹਾਂ ਦੇ ਖੇਡ ਦੀ ਉਮੀਦ ਨਹੀਂ ਸੀ। ਮੇਰੇ ਲਈ ਕੁਝ ਸਕਾਰਾਤਮਕ ਪਹਿਲੂ ਰਹੇ। ਇਸ ਬੀਵ ਕੇਵਿਨ ਨਾ ਨੇ 18ਵੇਂ ਹੋਲ 'ਚ ਬਰਡੀ ਬਣਾਕੇ ਕ੍ਰਿਸ ਕਿਰਕ ਅਤੇ ਜੋਅਕਿਨ ਨੀਮੈਨ ਨੂੰ ਇਕ ਸ਼ਾਟ ਨਾਲ ਹਰਾ ਕੇ ਆਪਣੇ ਕਰੀਅਰ ਦਾ 5ਵਾਂ ਪੀ. ਜੀ. ਏ. ਟੂਰ ਖਿਤਾਬ ਜਿੱਤਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਟਾਟਾ ਸਟੀਲ ਮਾਸਟਰਸ ਸ਼ਤਰੰਜ ’ਚ ਹਰਿਕ੍ਰਿਸ਼ਣਾ ਬੜ੍ਹਤ ’ਤੇ
NEXT STORY