ਜੌਹਾਨਸਬਰਗ— ਦੱਖਣੀ ਅਫਰੀਕਾ ਦਾ ਧਮਾਕੇਦਾਰ ਬੱਲੇਬਾਜ਼ ਫਾਫ ਡੂ ਪਲੇਸਿਸ ਟੈਸਟ ਤੇ ਟੀ-20 ਤੋਂ ਬਾਅਦ ਹੁਣ ਵਨ ਡੇ ਟੀਮ ਦਾ ਵੀ ਕਪਤਾਨ ਹੋਵੇਗਾ।
33 ਸਾਲਾ ਡੂ ਪਲੇਸਿਸ ਫਰਵਰੀ 2013 ਵਿਚ ਟੀ-20 ਤੇ ਪਿਛਲੇ ਸਾਲ ਅਗਸਤ ਵਿਚ ਟੈਸਟ ਟੀਮ ਦਾ ਕਪਤਾਨ ਬਣਿਆ ਸੀ ਤੇ ਹੁਣ ਉਸ ਨੂੰ ਵਨ ਡੇ ਟੀਮ ਦੀ ਵੀ ਕਪਤਾਨੀ ਸੌਂਪੀ ਗਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ 2019 ਵਿਸ਼ਵ ਕੱਪ ਤਕ ਟੀਮ ਦਾ ਕਪਤਾਨ ਬਣਿਆ ਰਹਿ ਸਕਦਾ ਹੈ।
ਕਪਤਾਨੀ ਸੰਭਾਲਣ ਤੋਂ ਬਾਅਦ ਡੂ ਪਲੇਸਿਸ ਨੇ ਅਗਲੇ ਮਹੀਨੇ ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ ਵਿਚ ਟੀਮ ਦੀ ਅਗਵਾਈ ਕਰਨੀ ਹੈ। ਦੱਖਣੀ ਅਫਰੀਕਾ ਨੂੰ ਬੰਗਲਾਦੇਸ਼ ਨਾਲ ਆਪਣੇ ਘਰੇਲੂ ਸੀਰੀਜ਼ ਦੌਰਾਨ ਦੋ ਟੈਸਟ, ਤਿੰਨ ਵਨ ਡੇ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਡੂ ਪਲੇਸਿਸ ਨੇ ਹੁਣ ਤਕ 43 ਟੈਸਟ, 113 ਵਨ ਡੇ ਤੇ 36 ਟੀ-20 ਮੈਚ ਖੇਡੇ ਹਨ।
ਪਾਕਿਸਤਾਨ ਨੇ ਵਿਸ਼ਵ ਇਲੈਵਨ ਨੂੰ 20 ਦੌੜਾਂ ਨਾਲ ਹਰਾਇਆ
NEXT STORY