ਜੋਹਾਨਸਬਰਗ-ਦੱਖਣੀ ਅਫਰੀਕਾ ਨੇ ਆਸਟਰੇਲੀਆ ਸਾਹਮਣੇ ਚੌਥੇ ਤੇ ਆਖਰੀ ਟੈਸਟ ਦੇ ਚੌਥੇ ਦਿਨ ਸੋਮਵਾਰ ਨੂੰ 612 ਦੌੜਾਂ ਦਾ ਮੁਸ਼ਕਿਲ ਟੀਚਾ ਰੱਖ ਕੇ ਸੀਰੀਜ਼ 'ਤੇ ਆਪਣਾ ਕਬਜ਼ਾ ਤੈਅ ਕਰ ਲਿਆ ਹੈ। ਦੱਖਣੀ ਅਫਰੀਕਾ ਨੇ 3 ਵਿਕਟਾਂ 'ਤੇ 132 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੀ ਦੂਜੀ ਪਾਰੀ 6 ਵਿਕਟਾਂ 'ਤੇ 344 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ਵਿਚ 267 ਦੌੜਾਂ ਦੀ ਬੜ੍ਹਤ ਮਿਲੀ ਸੀ। ਆਸਟਰੇਲੀਆ ਨੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ ਦੀ ਖੇਡ ਖਰਾਬ ਰੌਸ਼ਨੀ ਕਾਰਨ 11 ਓਵਰ ਪਹਿਲਾਂ ਹੀ ਖਤਮ ਕੀਤੇ ਜਾਣ ਤੱਕ 3 ਵਿਕਟਾਂ ਗੁਆ ਕੇ 88 ਦੌੜਾਂ ਬਣਾ ਲਈਆਂ। ਆਸਟਰੇਲੀਆ ਨੂੰ ਅਜੇ ਵੀ 524 ਦੌੜਾਂ ਦੀ ਲੋੜ ਹੈ, ਜਿਹੜਾ ਉਸ ਦੇ ਲਈ ਅਸੰਭਵ ਕੰਮ ਹੈ।
ਆਸਟਰੇਲੀਆ ਸਾਹਮਣੇ ਹੁਣ ਦੋ ਹੀ ਸਥਿਤੀਆਂ ਹਨ ਜਾਂ ਤਾਂ ਉਹ ਮੈਚ ਹਾਰ ਜਾਵੇ ਜਾਂ ਫਿਰ ਮੈਚ ਡਰਾਅ ਕਰਵਾਏ। ਦੱਖਣੀ ਅਫਰੀਕਾ ਸੀਰੀਜ਼ ਵਿਚ ਪਹਿਲਾਂ ਹੀ 2-1 ਨਾਲ ਅੱਗੇ ਹੈ। ਦੱਖਣੀ ਅਫਰੀਕਾ ਹੁਣ ਆਸਟਰੇਲੀਆ ਵਿਰੁੱਧ ਪਿਛਲੇ 48 ਸਾਲਾਂ ਵਿਚ ਪਹਿਲੀ ਵਾਰ ਘਰੇਲੂ ਸੀਰੀਜ਼ ਜਿੱਤ ਲਵੇਗਾ। ਦੱਖਣੀ ਅਫਰੀਕਾ ਨੇ 1970 ਤੋਂ ਬਾਅਦ ਤੋਂ ਆਸਟਰੇਲੀਆ ਵਿਰੁੱਧ ਕਦੇ ਘਰੇਲੂ ਸੀਰੀਜ਼ ਨਹੀਂ ਜਿੱਤੀ ਹੈ।
ਅਰਬਾਂ ਦੇ ਮੀਡੀਆ ਅਧਿਕਾਰਾਂ ਦੀ ਈ-ਨਿਲਾਮੀ ਅੱਜ
NEXT STORY