ਜੋਹਾਨਸਬਰਗ - ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਘਾਤਕ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਇੱਥੇ ਦੂਜੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕੀਤੀ। ਰਬਾਡਾ ਨੇ 39 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲਾ ਬੰਗਲਾਦੇਸ਼ ਅਫੀਫ ਹੁਸੈਨ (72) ਅਤੇ ਮੇਹਦੀ ਹਸਨ ਮਿਰਾਜ (38) ਦੀ ਲਾਭਕਾਰੀ ਪਾਰੀਆਂ ਦੇ ਬਾਵਜੂਦ 9 ਵਿਕਟਾਂ 'ਤੇ 194 ਦੌੜਾਂ ਬਣਾ ਸਕਿਆ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਦੱਖਣੀ ਅਫਰੀਕਾ ਨੇ ਕਵਿੰਟਨ ਡੀ ਕਾਕ (62) ਅਤੇ ਕਾਈਲ ਵੇਰੇਨ (ਅਜੇਤੂ 58) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 37.2 ਓਵਰਾਂ ਵਿਚ ਤਿੰਨ ਵਿਕਟਾਂ 'ਤੇ 195 ਦੌੜਾਂ ਬਣਾ ਕੇ 76 ਗੇਂਦਾਂ ਰਹਿੰਦਾ ਹੋਏ ਜਿੱਤ ਦਰਜ ਕੀਤੀ। ਕਪਤਾਨ ਤੇਮਬਾ ਬਾਵੁਮਾ ਨੇ 37 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਵਨ ਡੇ 38 ਦੌੜਾਂ ਨਾਲ ਜਿੱਤਿਆ ਸੀ। ਤੀਜਾ ਅਤੇ ਆਖਰੀ ਮੈਚ 23 ਮਾਰਚ ਨੂੰ ਸੈਂਚੁਰੀਅਨ ਵਿਚ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਬੈਂਗਲੁਰੂ ਦੀ ਪਿੱਚ ਨੂੰ ਦਿੱਤਾ ਡੀ-ਮੈਰਿਟ ਪੁਆਇੰਟ, ਸ਼੍ਰੀਲੰਕਾ ਵਿਰੁੱਧ ਖੇਡਿਆ ਗਿਆ ਸੀ ਟੈਸਟ
NEXT STORY