ਲੰਡਨ— ਸ਼ੁੱਕਰਵਾਰ ਨੂੰ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ 'ਚ ਇਾਂਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਖੇਡਿਆ ਗਿਆ। ਇੰਗਲੈਂਡ ਦੀ ਮਹਿਲਾ ਟੀਮ ਨੇ ਆਖਰੀ ਓਵਰ 'ਚ 2 ਵਿਕਟਾਂ ਰਹਿੰਦੇ ਮੈਚ 'ਚ ਜਿੱਤ ਹਾਸਲ ਕਰਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਵਧੀਆ ਗੇਂਦਬਾਜ਼ੀ ਕਰਨ ਦੇ ਬਾਵਜੂਦ ਵੀ ਜਿੱਤ ਹਾਸਲ ਨਹੀਂ ਕਰ ਸਕੀ। ਹਾਰ ਮਿਲਣ ਤੋਂ ਬਾਅਦ ਪੂਰੀ ਮਹਿਲਾ ਟੀਮ ਟੁੱਟਦੀ ਹੋਈ ਨਜ਼ਰ ਆਈ ਅਤੇ ਮਹਿਲਾ ਟੀਮ ਮੈਦਾਨ 'ਚ ਹੀ ਰੋਣ ਲੱਗ ਪਈ।
ਦੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ
ਇਸ ਪਲ ਨੇ ਦਿਵਾਈ 2015 ਵਿਸ਼ਵ ਕੱਪ ਦੀ ਯਾਦ
ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੇ ਇਸ ਪਲ ਨੇ ਪੁਰਸ਼ ਕ੍ਰਿਕਟ ਦੇ 2015 ਵਿਸ਼ਵ ਕੱਪ ਸੈਮੀਫਾਈਨਲ ਮੈਚ ਦੀ ਯਾਦ ਦਿਵਾ ਦਿੱਤੀ। ਇਹ ਮੈਚ ਪੁਰਸ਼ਾਂ ਦੀ ਟੀਮ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਇਆ ਸੀ। ਇਸ ਮੈਚ 'ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 4 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਹਾਰ ਮਿਲਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਏ ਵੀ. ਡਿਵੀਲਿਅਰਸ ਆਪਣੇ ਅੱਥਰੂ ਨਹੀਂ ਰੋਕ ਸਕੇ ਸੀ ਅਤੇ ਉਸ ਦੇ ਨਾਲ ਪੂਰੀ ਟੀਮ ਰੋਣ ਲੱਗ ਪਈ ਸੀ।
ਟਾਸ ਜਿੱਤ ਕੇ ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਦੱਖਣੀ ਅਫਰੀਕਾ ਨੂੰ 218 ਦੌੜਾਂ 'ਤੇ ਹੀ ਰੋਕ ਦਿੱਤਾ। ਅਫਰੀਕਾ ਵਲੋਂ ਮਿਗਨੋਨ ਡੁ ਪ੍ਰੀਜ ਨੇ ਸਭ ਤੋਂ ਜ਼ਿਆਦਾ ਨਾਬਾਦ 76 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਸਲਾਮੀ ਬੱਲੇਬਾਜ਼ੀ ਲੋਕਾ ਵੋਲਵਾਰਡਟ ਨੇ 66 ਦੌੜਾਂ ਦਾ ਯੋਗਦਾਨ ਦਿੱਤਾ। ਟੀਚੇ ਨੂੰ ਹਾਸਲ ਕਰਨ ਲਈ ਉਤਰੀ ਇੰਗਲੈਂਡ ਟੀਮ ਨੇ ਮੈਚ ਦੀ 2 ਗੇਂਦਾਂ ਸਿਖਰ ਰਹਿੰਦੇ ਹੋਏ ਟੀਚੇ ਨੂੰ ਹਾਸਲ ਕਰਕੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ।
ਮਣੀਪੁਰ ਨੇ ਜਿੱਤੀ ਊਰਜਾ ਅੰਡਰ-19 ਫੁੱਟਬਾਲ ਟਰਾਫੀ
NEXT STORY