ਮੈਡ੍ਰਿਡ- ਸਪੇਨ ਡੇਵਿਸ ਕੱਪ ਫ਼ਾਈਨਲਸ 'ਚ ਆਪਣੇ ਖ਼ਿਤਾਬ ਦੇ ਬਚਾਅ ਦੇ ਲਈ ਧਾਕੜ ਟੈਨਿਸ ਖਿਡਾਰੀ ਰਾਫੇਲ ਨਡਾਲ ਦੇ ਬਿਨਾ ਉਤਰੇਗਾ ਤੇ ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ 18 ਸਾਲਾ ਕਾਰਲੋਸ ਅਲਕਾਰੇਜ਼ 'ਤੇ ਟਿੱਕੀਆਂ ਰਹਿਣਗੀਆਂ। ਸਪੇਨ ਸ਼ੁੱਕਰਵਾਰ ਨੂੰ ਇਕਵਾਡੋਰ ਦੇ ਖ਼ਿਲਾਫ਼ ਜਦੋਂ ਕੋਰਟ 'ਤੇ ਉਤਰੇਗਾ ਤਾਂ ਅਲਕਾਰੇਜ਼ ਆਕਰਸ਼ਣ ਦਾ ਕੇਂਦਰ ਹੋਣਗੇ। ਸਪੇਨ ਦੋ ਸਾਲ 'ਚ ਫਿਰ ਤੋਂ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ 2020 'ਚ ਇਸ ਟੂਰਨਾਮੈਂਟ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਅਲਕਾਰੇਜ਼ ਡੇਵਿਸ ਕੱਪ 'ਚ ਪਹਿਲੀ ਵਾਰ ਖੇਡਣਗੇ। ਉਨ੍ਹਾਂ ਦੇ ਨਾਲ ਪਾਬਲੋ ਕਾਰੇਨੋ ਬਸਟਾ ਤੇ ਅਲਬਰਟ ਰਾਮੋਸ ਨੂੰ ਟੀਮ 'ਚ ਲਿਆ ਗਿਆ ਹੈ। ਇਹ ਦੋਵੇਂ ਅਲਕਾਰੇਜ਼ ਤੋਂ 10 ਸਾਲ ਵੱਡੇ ਹਨ। ਟੀਮ ਦੇ ਚੌਥੇ ਮੈਂਬਰ 40 ਸਾਲਾ ਫੇਲਿਸੀਆਨੋ ਲੋਪੇਜ਼ ਨੇ ਜਦੋਂ ਏ. ਟੀ. ਪੀ. ਟੂਰ 'ਚ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਅਲਕਾਰੇਜ਼ ਦਾ ਜਨਮ ਵੀ ਨਹੀਂ ਹੋਇਆ ਸੀ। ਨਡਾਲ ਖੱਬੇ ਪੈਰ 'ਚ ਸੱਟ ਕਾਰਨ ਇਸ ਟੂਰਨਾਮੈਂਟ 'ਚ ਨਹੀਂ ਖੇਡ ਰਹੇ ਹਨ।
ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਨੇ CIA ਦੇ ਸਾਬਕਾ ਅਧਿਕਾਰੀ ਤੋਂ ਕਰਾਈ ਸੀ ਫੀਫਾ ਦੀ ਜਾਸੂਸੀ
NEXT STORY