ਮੈਲਬੌਰਨ- ਕੈਮਰੂਨ ਗ੍ਰੀਨ ਨੂੰ ਵੈਸਟਇੰਡੀਜ਼ ਖਿਲਾਫ ਪਹਿਲੇ ਕ੍ਰਿਕਟ ਟੈਸਟ ਲਈ ਆਸਟ੍ਰੇਲੀਆ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਚੋਣਕਾਰਾਂ ਨੇ ਡੇਵਿਡ ਵਾਰਨਰ ਦੀ ਥਾਂ 'ਤੇ ਮਾਹਿਰ ਸਪਿਨਰ ਨੂੰ ਚੁਣਨ ਦਾ ਫੈਸਲਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ 13 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ 'ਚ ਬੱਲੇਬਾਜ਼ੀ ਕ੍ਰਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਹਰਫਨਮੌਲਾ ਗ੍ਰੀਨ ਟੀਮ ਵਿੱਚ ਹੋਣਗੇ। ਵਾਰਨਰ ਨੇ ਹਾਲ ਹੀ 'ਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।
ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ, "ਅਸੀਂ ਇੱਕ ਅਜਿਹੀ ਟੀਮ ਚੁਣੀ ਹੈ ਜਿਸ ਵਿੱਚ ਦੇਸ਼ ਦੇ ਛੇ ਸਰਵੋਤਮ ਬੱਲੇਬਾਜ਼ ਹਨ।" ,ਕਿਆਸ ਲਗਾਏ ਜਾ ਰਹੇ ਹਨ ਕਿ ਸਟੀਵ ਸਮਿਥ ਚੌਥੇ ਨੰਬਰ 'ਤੇ ਆ ਸਕਦੇ ਹੈ ਅਤੇ ਗ੍ਰੀਨ ਮੱਧਕ੍ਰਮ 'ਚ ਬਣੇ ਰਹਿਣਗੇ। ਵੈਸਟਇੰਡੀਜ਼ ਖਿਲਾਫ ਪਹਿਲਾ ਟੈਸਟ 17 ਜਨਵਰੀ ਤੋਂ ਐਡੀਲੇਡ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ- ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ
ਆਸਟ੍ਰੇਲੀਆ ਟੈਸਟ ਟੀਮ : ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਮੈਟ ਰੇਨਸ਼ਾ, ਸਟੀਵ ਸਮਿਥ, ਮਿਸ਼ੇਲ ਸਟਾਰਕ।
ਆਸਟ੍ਰੇਲੀਆ ਵਨਡੇ ਟੀਮ : ਸਟੀਵ ਸਮਿਥ (ਕਪਤਾਨ), ਸੀਨ ਐਬੋਟ, ਨਾਥਨ ਐਲਿਸ, ਕੈਮਰਨ ਗ੍ਰੀਨ, ਐਰੋਨ ਹਾਰਡੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈੱਲ, ਲਾਂਸ ਮੌਰਿਸ, ਝਾਈ ਰਿਚਰਡਸਨ, ਮੈਟ ਸ਼ਾਰਟ, ਐਡਮ ਜ਼ੈਂਪਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੁਦ੍ਰਾਂਕਸ਼ ਤੇ ਮੇਹੁਲੀ ਜਿੱਤਿਆ ਸੋਨਾ
NEXT STORY