ਸਪੋਰਟਸ ਡੈੱਕਸ— ਭਾਰਤ ਵਿਰੁੱਧ ਆਗਾਮੀ ਵਨ ਡੇ ਸੀਰੀਜ਼ ਦੇ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਹੋ ਚੁੱਕਿਆ ਹੈ। ਅਮਰੀਕਾ ਦੀ ਜਿਮਨਾਸਟ ਕੈਟਲੀਨ ਓਸ਼ਾਸੀ ਇਨ੍ਹੀਂ ਦਿਨੀਂ ਯੂ. ਸੀ. ਐੱਲ. ਏ. ਚੈਂਪੀਅਨਸ਼ਿਪ ਵਿਚ ਪ੍ਰਫੈਕਟ-10 ਦਾ ਸਕੋਰ ਬਣਾ ਕੇ ਚਰਚਾ 'ਚ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
35 ਕਿਲੋ ਵਜ਼ਨੀ ਜਿਮਨਾਸਟ ਕੈਟਲੀਨ ਓਸ਼ਾਸੀ ਨੇ ਬਣਾਇਆ ਪ੍ਰਫੈਕਟ-10 ਸਕੋਰ

ਅਮਰੀਕਾ ਦੀ ਜਿਮਨਾਸਟ ਕੈਟਲੀਨ ਓਸ਼ਾਸੀ ਇਨ੍ਹੀਂ ਦਿਨੀਂ ਯੂ. ਸੀ. ਐੱਲ. ਏ. ਚੈਂਪੀਅਨਸ਼ਿਪ ਵਿਚ ਪ੍ਰਫੈਕਟ-10 ਦਾ ਸਕੋਰ ਬਣਾ ਕੇ ਚਰਚਾ 'ਚ ਹੈ। ਓਸ਼ਾਸੀ ਨੇ ਆਪਣੀ ਪ੍ਰਫਾਰਮੈਂਸ ਦੌਰਾਨ ਮਾਈਕਲ ਜੈਕਸਨ ਦੇ ਗੀਤ 'ਤੇ ਡਾਂਸ ਕੀਤਾ। ਓਸ਼ਾਸੀ ਦੀ ਇਹ ਪ੍ਰਫਾਰਮੈਂਸ ਸੋਸ਼ਲ ਸਾਈਟਸ 'ਤੇ ਇੰਨੀ ਪਾਪੂਲਰ ਹੋ ਗਈ ਕਿ ਇਸ ਨੂੰ ਮੰਗਲਵਾਰ ਰਾਤ ਤੱਕ ਲਗਭਗ ਸਾਢੇ 6 ਲੱਖ ਲਾਈਕਸ, ਡੇਢ ਲੱਖ ਰੀ-ਟਵੀਟ ਅਤੇ 33.6 ਮਿਲੀਅਨ ਵਿਊ ਮਿਲ ਚੁੱਕੇ ਹਨ। ਖਾਸ ਗੱਲ ਇਹ ਹੈ ਕਿ 21 ਸਾਲਾ ਓਸ਼ਾਸੀ ਦਾ ਵਜ਼ਨ ਸਿਰਫ 35 ਕਿਲੋਗ੍ਰਾਮ ਹੈ। ਜਿੱਤ ਤੋਂ ਬਾਅਦ ਓਸ਼ਾਸੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਮੈਂ ਇਸ ਤਰ੍ਹਾਂ ਦੀ ਲੱਗ ਰਹੀ ਸੀ, ਜਿਵੇਂ ਮੈਂ ਹਾਥੀ ਜਾਂ ਸੂਰ ਨੂੰ ਨਿਗਲ ਲਿਆ ਹੋਵੇ। ਮੇਰੀ ਤੁਲਨਾ ਇਕ ਪੰਛੀ ਨਾਲ ਕੀਤੀ ਗਈ, ਜੋ ਜ਼ਮੀਨ ਤੋਂ ਖੁਦ ਨੂੰ ਚੁੱਕਣ ਲਈ ਬਹੁਤ ਮੋਟਾ ਸੀ।
ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਐਲਾਨ

ਭਾਰਤ ਖਿਲਾਫ ਖੇਡੀ ਜਾਣ ਵਾਲੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿੰਨ ਮੁਕਾਬਲਿਆਂ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ 14 ਮੈਂਬਰੀ ਟੀਮ 'ਚ ਸਪਿਨਰ ਮਿਚੇਲ ਸੈਂਟਨਰ ਸਮੇਤ ਟਾਮ ਲਾਥਮ ਅਤੇ ਕੋਲਿਨ ਡੀ ਗ੍ਰੈਂਡਹੋਮ ਦੀ ਵਾਪਸੀ ਹੋਈ ਹੈ ਜਦਕਿ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਜਿਮੀ ਨੀਸ਼ਮ ਸੱਟ ਕਾਰਨ ਬਾਹਰ ਹੋ ਗਏ। ਉਨ੍ਹਾਂ ਦੇ ਨਾਲ-ਨਾਲ ਸੱਟ ਦੇ ਕਾਰਨ ਐਸਟਲ ਨੂੰ ਵੀ ਜਗ੍ਹਾ ਨਹੀਂ ਮਿਲੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨ ਡੇ 23 ਜਨਵਰੀ ਨੂੰ ਨੇਪੀਅਰ 'ਚ ਖੇਡਿਆ ਜਾਵੇਗਾ।
ਸਾਇਨਾ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ 'ਚ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਹਾਂਗਕਾਂਗ ਦੀ ਪੁਈ ਯਿਨ ਯਿੱਪ ਨੂੰ ਸਿੱਧੇ ਗੇਮ 'ਚ ਹਰਾ ਕੇ ਮਲੇਸ਼ੀਆ ਮਾਸਟਰਸ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ। 7ਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਆਪਣਾ ਮੁਕਾਬਲਾ ਜਿੱਤਣ 'ਚ 39 ਮਿੰਟ ਲੱਗੇ ਜਿਸ ਨੇ 21-14, 21-16 ਨਾਲ ਜਿੱਤ ਦਰਜ ਕੀਤੀ। ਹੁਣ ਉਹ ਸੈਸ਼ਨ ਦੇ ਪਹਿਲੇ ਸੁਪਰ 500 ਟੂਰਨਾਮੈਂਟ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਖੇਡੇਗੀ। ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਸਾਇਨਾ ਦਾ ਓਕੁਹਾਰਾ ਦੇ ਖਿਲਾਫ 8-4 ਦਾ ਰਿਕਾਰਡ ਹੈ। ਉਸ ਨੇ ਪਿਛਲੇ ਸਾਲ ਡੈਨਮਾਰਕ ਓਪਨ ਅਤੇ ਫਰੈਂਚ ਓਪਨ 'ਚ ਵੀ ਓਕੁਹਾਰਾ ਨੂੰ ਹਰਾਇਆ ਸੀ। ਇਹ ਮੁਕਾਬਲਾ ਜਿੱਤਣ 'ਤੇ ਸਾਇਨਾ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋ ਸਕਦਾ ਹੈ।
ਅਸ਼ਲੀਲ ਟਿੱਪਣੀ ਮਾਮਲਾ : ਪੰਡਯਾ ਅਤੇ ਰਾਹੁਲ ਦੇ ਬਚਾਅ 'ਚ ਆਏ ਗਾਂਗੁਲੀ

ਕ੍ਰਿਕਟਰ ਹਾਰਦਿਕ ਪੰਡਯਾ ਨੂੰ ਕਰਨ ਜੌਹਰ ਦੇ ਟੀ.ਵੀ. ਸ਼ੋਅ ਕੌਫੀ ਵਿਦ ਕਰਨ 'ਚ ਜਾ ਕੇ ਵਿਵਾਦਗ੍ਰਸਤ ਬਿਆਨਬਾਜ਼ੀ ਕਰਨ ਦੇ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਇਸ ਸ਼ੋਅ 'ਚ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕਰਨ 'ਤੇ ਬੀ.ਸੀ.ਸੀ.ਆਈ. ਨੇ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਖਿਲਾਫ ਜਾਂਚ ਬਿਠਾ ਦਿੱਤੀ ਹੈ। ਆਸਟਰੇਲੀਆ ਦੌਰੇ ਤੋਂ ਵਿਚਾਲੇ ਹੀ ਵਾਪਸ ਬੁਲਾਏ ਗਏ ਹਾਰਦਿਕ ਪੰਡਯਾ ਜਦੋਂ ਤੋਂ ਭਾਰਤ ਪਰਤੇ ਹਨ ਉਦੋਂ ਤੋਂ ਉਹ ਨਾ ਤਾਂ ਘਰੋਂ ਬਾਹਰ ਨਿਕਲੇ ਹਨ ਅਤੇ ਨਾ ਹੀ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੇ ਹਨ। ਅਜਿਹੇ 'ਚ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦਾ ਸਾਥ ਮਿਲਿਆ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਦੋਹਰਾਉਣ ਤੋਂ ਬਚਣਾ ਚਾਹੀਦਾ ਹੈ।
ਓਸਾਕਾ, ਨਿਸ਼ੀਕੋਰੀ ਅਤੇ ਰਾਓਨਿਚ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ

ਜਾਪਾਨੀ ਟੈਨਿਸ ਸਟਾਰ ਨਾਓਮੀ ਓਸਾਕਾ ਆਸਾਨ ਜਿੱਤ ਨਾਲ ਆਸਟਰੇਲੀਆ ਓਪਨ ਦੇ ਤੀਜੇ ਦੌਰ ਵਿਚ ਪਹੁੰਚ ਗਈ ਜਦਕਿ ਉਸ ਦੀ ਹਮਵਤਨ ਕੇਈ ਨਿਸ਼ੀਕੋਰੀ ਨੇ 5 ਸੈੱਟਾਂ ਦਾ ਮੈਰਾਥਨ ਮੁਕਾਬਲਾ ਜਿੱਤ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ। ਕੈਨੇਡਾ ਦੇ ਮਿਲੋਸ ਰਾਓਨਿਚ ਨੇ ਵੀ 2014 ਦੇ ਚੈਂਪੀਅਨ ਸਟਾਨ ਵਾਵਰਿੰਕਾ ਨੂੰ ਸਖਤ ਮੁਕਾਬਲੇ ਵਿਚ ਹਰਾਇਆ। ਅਮਰੀਕੀ ਓਪਨ ਚੈਂਪੀਅਨ ਅਤੇ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਸਲੋਵੇਨਿਆ ਦੀ ਤਮਾਰਾ ਜਿਦਾਨਸੇਕ ਨੂੰ 6-2, 6-4 ਨਾਲ ਹਰਾਇਆ। ਮੀਂਹ ਕਾਰਨ ਬੰਦ ਛੱਤ ਦੇ ਹੇਠ ਇਹ ਮੁਕਾਬਲਾ ਕਰਾਇਆ ਗਿਆ। ਹੁਣ ਓਸਾਕਾ ਦਾ ਸਾਹਮਣਾ ਤਾਈਵਾਨ ਦੀ ਸਿਏਹ ਸੂਵੇਈ ਨਾਲ ਹੋਵੇਗਾ।
COA ਨੇ ਪੰਡਯਾ, ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਦੀ ਕੀਤੀ ਮੰਗ

ਹਾਈ ਕੋਰਟ ਨੇ ਪ੍ਰਬੰਧਕ ਕਮੇਟੀ (ਸੀ. ਓ. ਏ.) ਦੀ ਉਸ ਬੇਨਤੀ 'ਤੇ ਵੀਰਵਾਰ ਨੂੰ ਨੋਟਿਸ ਲਿਆ ਜਿਸ ਵਿਚ ਉਸ ਨੇ ਮਹਿਲਾ ਵਿਰੋਧੀ ਟਿੱਪਣੀਆਂ ਕਰਨ ਵਾਲੇ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਤੁਰੰਤ ਲੋਕਪਾਲ ਦੀ ਨਿਯੁਕਤੀ ਦੀ ਮੰਗ ਕੀਤੀ ਸੀ। ਜੱਜ ਐੱਸ. ਏ. ਬੋਬਡੇ ਅਤੇ ਏ. ਐੱਸ. ਸਪ੍ਰੇ ਦੀ ਬੈਂਚ ਨੇ ਕਿਹਾ ਕਿ ਉਹ ਇਕ ਹਫਤੇ ਦੇ ਅੰਦਰ ਮਾਮਲੇ ਦੀ ਸੁਣਵਾਈ ਕਰਨਗੇ ਜਦੋਂ ਸੀਨੀਅਰ ਵਕੀਲ ਪੀ. ਐੱਸ. ਨਰਸਿਮਹਾ ਮਾਮਲੇ ਵਿਚ ਕਨੂਨੀ ਸਲਾਹਕਾਰ ਦੇ ਰੂਪ 'ਚ ਆਹੁਦਾ ਸੰਭਾਲਣਗੇ। ਹਾਈ ਕੋਰਟ ਨੇ ਨਰਸਿਮਹਾ ਨੂੰ ਕਨੂਨੀ ਸਲਾਹਕਾਰ ਨਿਯੁਕਤ ਕੀਤਾ ਕੀਤਾ ਜਦੋਂ ਸੀਨੀਅਰ ਵਕੀਲ ਗੋਪਾਲ ਸੁਬ੍ਰਮਣਯਮ ਨੇ ਮਾਮਲੇ ਵਿਚ ਕਨੂਨੀ ਸਲਾਹਕਾਰ ਬਣਨ ਲਈ ਦਿੱਤੀ ਗਈ ਸਹਿਮਤੀ ਵਾਪਸ ਲੈ ਲਈ ਸੀ।
ਆਨੰਦ-ਵਿਦਿਤ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ

ਟਾਟਾ ਸਟੀਲ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ 5 ਰਾਊਂਡਾਂ ਤੋਂ ਬਾਅਦ 3.5 ਅੰਕਾਂ ਨਾਲ ਚੀਨ ਦੇ ਡੀਂਗ ਲੀਰੇਨ ਤੇ ਰੂਸ ਦੇ ਇਯਾਨ ਨੇਪੋਮਨਿਆਚੀ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ, ਜਦਕਿ ਭਾਰਤ ਦੇ ਵਿਸ਼ਵਨਾਥਨ ਆਨੰਦ ਤੇ ਵਿਦਿਤ ਗੁਜਰਾਤੀ ਸਮੇਤ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਮੇਜ਼ਬਾਨ ਨੀਦਰਲੈਂਡ ਦੇ ਅਨੀਸ਼ ਗਿਰੀ 3 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹਨ।
ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਰਹੇ ਤੇ ਲਗਭਗ 50 ਸਾਲ ਦੀ ਉਮਰ ਵੱਲ ਵਧ ਰਹੇ ਆਨੰਦ ਨੇ ਸਾਲ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਉਸ ਨੇ ਜਾਨ ਫੋਰੈਸਟ ਨੂੰ ਹਰਾਇਆ, ਜਦਕਿ ਬਾਕੀ 4 ਮੈਚ ਡਰਾਅ ਖੇਡੇ ਤੇ ਫਿਲਹਾਲ ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਦੇ ਸੁਧਾਰ ਨਾਲ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪਿਛਲੇ ਪੂਰੇ ਸਾਲ ਲੈਅ ਤੋਂ ਥੋੜ੍ਹਾ ਪ੍ਰੇਸ਼ਾਨ ਨਜ਼ਰ ਆਏ ਵਿਦਿਤ ਗੁਜਰਾਤੀ ਨੇ ਫਿਲਹਾਲ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕੀਤੀ ਹੈ। ਉਸ ਨੇ ਅਜੇ ਤਕ ਹੋਏ 5 ਮੁਕਾਬਲਿਆਂ ਵਿਚ ਮੈਗਨਸ ਕਾਰਲਸਨ ਤੇ ਡੀਂਗ ਲੀਰੇਨ ਵਰਗੇ ਧਾਕੜਾਂ ਨੂੰ ਬਰਾਬਰੀ 'ਤੇ ਰੋਕ ਕੇ ਅਤੇ ਜਾਨ ਫੋਰੈਸਟ ਵਰਗੇ ਮਜ਼ਬੂਤ ਖਿਡਾਰੀ ਨੂੰ ਹਰਾ ਕੇ ਇਕ ਵਾਰ ਫਿਰ 2700 ਰੇਟਿੰਗ ਕਲੱਬ ਵਿਚ ਵਾਪਸੀ ਕਰ ਲਈ ਹੈ। ਵਿਸ਼ਵ ਰੈਂਕਿੰਗ ਵਿਚ 6 ਸਥਾਨਾਂ ਦੇ ਸੁਧਾਰ ਨਾਲ ਵਿਦਿਤ 39ਵੇਂ ਸਥਾਨ 'ਤੇ ਜਾ ਪਹੁੰਚਿਆ ਹੈ।
ਗਰਲਫ੍ਰੈਂਡ ਨਾਲ ਝਗੜੇ ਤੋਂ ਬਾਅਦ ਫੁੱਟਬਾਲਰ ਸਰਜ ਆਰਿਏਰ ਪੁਲਸ ਹਿਰਾਸਤ 'ਚ

ਟੋਟੇਨਹਮ ਕਲੱਬ ਦੇ ਸਟਾਰ ਫੁੱਟਬਾਲਰ ਸਰਜ ਆਰਿਏਰ ਨੂੰ ਗਰਲਫ੍ਰੈਂਡ ਹੇਂਚਾ ਵਾਇਗਟ ਨਾਲ ਝਗੜਾ ਕਰਨ 'ਤੇ ਪੁਲਸ ਨੇ ਹਿਰਾਸਤ 'ਚ ਲਿਆ। ਸਿ ਵਜ੍ਹਾ ਨਾਲ ਉਹ ਵੈਂਮਬਲੀ ਸਟੇਡੀਅਮ ਵਿਚ ਆਪਣੇ ਆਗਾਮੀ ਮੈਚ ਵਿਚ ਵੀ ਨਹੀਂ ਖੇਡ ਸਕੇ। ਪੇਂਡੂ ਖੇਤਰ ਹਰਟਫੋਰਡਸ਼ਾਇਰ ਵਿਚ ਹੇਂਚਾ ਦੇ ਨਾਲ ਇਕ ਮੈਂਸ਼ਨ ਵਿਚ ਜਾ ਰਹੇ ਸਰਜ ਦੀ ਸ਼ਨੀਵਾਰ ਰਾਤ ਹੇਂਚਾ ਦੇ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ। ਇਸ 'ਤੇ ਹੇਂਚਾ ਨੇ ਕਾਲ ਕਰ ਕੇ ਪੁਲਸ ਬੁਲਾ ਲਈ। ਹਾਲਾਂਕਿ ਸਰਜ 'ਤੇ ਕ੍ਰਿਮਨਲ ਚਾਰਜ ਲੱਗੇ ਹਨ ਜਾਂ ਨਹੀਂ ਇਸ 'ਤੇ ਅਜੇ ਵੀ ਸ਼ੱਕ ਹੈ। ਬੀਤੇ ਸੋਮਵਾਰ ਨੂੰ ਹੇਂਚਾ ਨੇ ਲੰਡਨ ਦੇ ਇਕ ਹੋਟਲ ਵਿਚ ਆਪਣੀ ਇਕ ਫੋਟੋ ਖਿੱਚ ਕੇ ਸੋਸ਼ਲ ਸਾਈਟਸ 'ਤੇ ਸ਼ੇਅਰ ਤਾਂ ਜ਼ਰੂਰ ਕੀਤੀ ਹੈ ਪਰ ਇਸ ਨਾਲ ਇਹ ਸਾਫ ਨਹੀਂ ਹੋ ਰਿਹਾ ਕਿ ਉਸ ਨੇ ਸਰਜ ਦਾ ਸਾਥ ਛੱਡ ਦਿੱਤਾ ਹੈ ਜਾਂ ਉਹ ਅਜੇ ਵੀ ਉਸ ਦੇ ਨਾਲ ਹੀ ਹੈ।
ਪਾਕਿ 'ਚ ਕ੍ਰਿਕਟ ਦੀ ਬਹਾਲੀ ਲਈ ਮਦਦ ਕਰਨ ਦਾ ਇਹ ਸਹੀ ਮੌਕਾ : ਡਿਵੀਲੀਅਰਸ

ਦੱਖਣੀ ਅਫਰੀਕਾ ਦੇ ਏ. ਬੀ. ਡਿਵੀਲੀਅਰਸ ਨੂੰ ਉਮੀਦ ਹੈ ਕਿ ਇਸ ਸਾਲ ਪਾਕਿਸਤਾਨ ਸੁਪਰ ਲੀਗ ਵਿਚ ਉਸ ਦੇ ਖੇਡਣ ਨਾਲ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਉੱਥੇ ਜਾ ਕੇ ਖੇਡਣ ਦੀ ਪ੍ਰੇਰਣਾ ਮਿਲੇਗੀ। ਪਾਕਿਸਤਾਨ ਨੇ 2009 ਵਿਚ ਸ਼੍ਰੀਲੰਕਾਈ ਟੀਮ ਦੀ ਬਸ 'ਤੇ ਅੱਤਵਾਦੀ ਹਮਲੇ ਦੇ ਬਾਅਦ ਤੋਂ ਆਪਣੇ ਸਾਰੇ ਘਰੇਲੂ ਮੈਚ ਯੂ. ਏ. ਈ. ਵਿਚ ਖੇਡੇ ਹਨ। ਡਿਵੀਲੀਅਰਸ 9 ਅਤੇ 10 ਮਾਰਚ ਨੂੰ ਪੀ. ਐੱਸ. ਐੱਲ. ਵਿਚ ਲਾਹੌਰ ਵਿਖੇ 2 ਮੈਚ ਖੇਡਣਗੇ। ਏ. ਬੀ. ਨੇ ਇਕ ਪ੍ਰੋਗਰਾਮ 'ਚ ਕਿਹਾ, ''ਮੈਨੂੰ ਲੱਗਾ ਕਿ ਇਹ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਵਿਚ ਮਦਦ ਕਰਨ ਦਾ ਸਹੀ ਮੌਕਾ ਹੈ। ਮੈਂ ਕੁਝ ਸਾਲ ਪਹਿਲਾਂ ਉੱਥੇ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਅਸੀਂ ਸਾਰੇ ਪਰੇਸ਼ਾਨ ਸੀ ਪਰ ਮੈਨੂੰ ਲਗਦਾ ਹੈ ਕਿ ਹੁਣ ਉੱਥੇ ਖੇਡਣ ਦਾ ਸਹੀ ਸਮਾਂ ਹੈ।''
ਇੰਗਲੈਂਡ ਵਿਰੁੱਧ 3 ਵਨ ਡੇ ਤੇ 3 ਟੀ-20 ਖੇਡਣਗੀਆਂ ਭਾਰਤੀ ਮਹਿਲਾਵਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਤਹਿਤ ਇੰਗਲੈਂਡ ਵਿਰੁੱਧ ਮੁੰਬਈ ਵਿਚ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ, ਜਿਸ ਦਾ ਪਹਿਲਾ ਮੈਚ 22 ਫਰਵਰੀ ਨੂੰ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 4 ਮਾਰਚ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡਣਗੀਆਂ।
ਇੰਗਲੈਂਡ ਵਿਰੁੱਧ 3 ਵਨ ਡੇ ਤੇ 3 ਟੀ-20 ਖੇਡਣਗੀਆਂ ਭਾਰਤੀ ਮਹਿਲਾਵਾਂ
NEXT STORY