ਸਪੋਰਟਸ ਡੈੱਕਸ— ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਤੀਜੇ ਤੇ ਆਖਰੀ ਟੀ-20 ਮੈਚ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਦੇ ਨਾਲ ਹੀ ਭਾਰਤੀ ਟੀਮ ਸੀਰੀਜ਼ ਵੀ 2-1 ਨਾਲ ਹਾਰ ਗਈ। ਭਾਰਤ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਜਦੋਂ ਰੱਖੀ ਤਿਰੰਗੇ ਦੀ ਲਾਜ ਤੇ ਦਰਸ਼ਕਾਂ ਦਾ ਜਿੱਤਿਆ ਦਿਲ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਨਿਊਜ਼ੀਲੈਂਡ ਨੇ ਜਿੱਤੀ ਟੀ-20 ਸੀਰੀਜ਼, ਭਾਰਤ ਨੂੰ 04 ਦੌੜਾਂ ਨਾਲ ਹਰਾਇਆ

ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜੇ ਟੀ-20 ਮੈਚ 'ਚ 4 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ। ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤੀ ਟੀਮ ਇਸ ਦੇ ਜਵਾਬ 'ਚ 6 ਵਿਕਟਾਂ 'ਤੇ 208 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ।
ਮਹਿਲਾ ਕ੍ਰਿਕਟ : ਰੋਮਾਂਚਕ ਮੁਕਾਬਲੇ 'ਚ ਭਾਰਤ ਦੀ ਹਾਰ, ਨਿਊਜ਼ੀਲੈਂਡ ਦਾ ਸੀਰੀਜ਼ 'ਤੇ ਕਬਜ਼ਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਹੈਮਿਲਟਨ ਦੇ ਸਿਡੋਨ ਪਾਰਕਰ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਭਾਰਤ ਨੂੰ ਬੇਹੱਦ ਕਰੀਬੀ ਮੁਕਾਬਲੇ 'ਚ 2 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ।
300ਵੇਂ ਮੈਚ 'ਚ ਧੋਨੀ ਨੇ ਸੈਕੰਡ ਦੇ 10ਵੇਂ ਹਿੱਸੇ 'ਚ ਕੀਤੀ ਸਭ ਤੋਂ ਤੇਜ਼ ਸਟੰਪਿੰਗ

ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਭਰੋਸੇਮੰਦ ਕ੍ਰਿਕਟਰਾਂ ਵਿਚੋਂ ਇਕ ਐੱਮ. ਐੱਸ. ਧੋਨੀ ਹੈਮਿਲਟਨ ਟੀ-20 ਦੇ ਨਾਲ ਹੀ ਆਪਣੇ ਕਰੀਅਰ ਦੇ 300ਵਾਂ ਟੀ-20 ਮੈਚ ਪੂਰਾ ਕਰ ਚੁੱਕੇ ਹਨ। ਆਪਣੇ 300ਵੇਂ ਮੈਚ ਨੂੰ ਯਾਦਗਾਰ ਬਣਾਉਣ ਵਿਚ ਧੋਨੀ ਨੇ ਵੀ ਕੋਈ ਕਸਰ ਨਹੀਂ ਛੱਡੀ।
ਜਦੋਂ ਧੋਨੀ ਨੇ ਰੱਖੀ ਤਿਰੰਗੇ ਦੀ ਲਾਜ, ਜਿੱਤਿਆ ਦਰਸ਼ਕਾਂ ਦਾ ਦਿਲ (Video)

ਲੋਕਾਂ ਦੀਆਂ ਨਜ਼ਰਾਂ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਵੱਖ ਹੀ ਅਕਸ ਹੈ ਅਤੇ ਕਈ ਵਾਰ ਪ੍ਰਸ਼ੰਸਕਾਂ ਨੂੰ ਕ੍ਰਿਕਟ ਗ੍ਰਾਊਂਡ ਵਿਚ ਆ ਕੇ ਉਸ ਦੇ ਪੈਰ ਛੂਹੰਦੇ ਦੇਖਿਆ ਗਿਆ ਹੈ। ਹੈਮਿਲਟਨ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਦੋਂ ਮਾਹੀ ਦੇ ਪੈਰ ਛੂਹਣ ਲਈ ਇਕ ਪ੍ਰਸ਼ੰਸਕ ਮੈਚ ਦੌਰਾਨ ਕ੍ਰਿਕਟ ਮੈਦਾਨ 'ਤੇ ਆ ਗਿਆ।
ਹੈਮਿਲਟਨ ਟੀ-20 'ਚ ਪੰਤ ਦਾ ਧਮਾਕਾ, ਪਹਿਲੀਆਂ ਹੀ 3 ਗੇਂਦਾਂ 'ਤੇ ਠੋਕੀਆਂ 16 ਦੌੜਾਂ

ਹੈਮਿਲਟਨ 'ਚ ਖੇਡੇ ਗਏ ਤੀਜੇ ਅਤੇ ਫੈਸਲਾਕੁੰਨ ਟੀ-20 'ਚ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੇ ਨਿਊਜ਼ੀਲੈਂਡ ਤੋਂ ਮਿਲੇ 213 ਦੌੜਾਂ ਦੇ ਟੀਚੇ ਦੇ ਜਵਾਬ 'ਚ ਕ੍ਰੀਜ਼ 'ਤੇ ਆਉਂਦੇ ਹੀ ਪਹਿਲੀਆਂ ਹੀ ਤਿੰਨ ਗੇਂਦਾਂ 'ਤੇ 16 ਦੌੜਾਂ ਬਣਾ ਲਈਆਂ। ਪੰਤ ਨੇ ਪਹਿਲੀ ਹੀ ਗੇਂਦ 'ਤੇ ਚੌਕਾ, ਦੂਜੀ 'ਤੇ ਛੱਕਾ ਅਤੇ ਤੀਜੀ 'ਤੇ ਵੀ ਛੱਕਾ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਹਿਲੀਆਂ ਤਿੰਨ ਗੇਂਦਾਂ 'ਤੇ ਉਨ੍ਹਾਂ ਦੀ ਸਟ੍ਰਾਈਕ ਰੇਟ 260 ਹੋ ਗਈ ਸੀ।
ਇੰਗਲੈਂਡ ਲਾਇਨਜ਼ ਨੇ ਭਾਰਤ-ਏ ਨਾਲ ਡਰਾਅ ਕਰਵਾਇਆ ਮੈਚ

ਇੰਗਲੈਂਡ ਲਾਇਨਜ਼ ਨੇ ਭਾਰਤ-ਏ ਤੋਂ ਪਹਿਲੀ ਪਾਰੀ ਵਿਚ 200 ਦੌੜਾਂ ਦੇ ਵੱਡੇ ਫਰਕ ਨਾਲ ਪਿਛੜਨ ਦੇ ਬਾਵਜੂਦ ਦੂਜੀ ਪਾਰੀ 'ਚ ਸ਼ਲਾਘਾਯੋਗ ਸੰਘਰਸ਼ ਕਰਦੇ ਹੋਏ ਪਹਿਲਾ ਗੈਰ ਅਧਿਕਾਰਤ ਟੈਸਟ ਦੇ ਚੌਥੇ ਤੇ ਆਖਰੀ ਦਿਨ ਐਤਵਾਰ ਨੂੰ ਡਰਾਅ ਕਰਵਾ ਦਿੱਤਾ।
ਭਾਰਤ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਨੂੰ 3-2 ਨਾਲ ਹਰਾਇਆ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ ਵਿਚ ਖੇਡੇ ਗਏ ਪਹਿਲੇ ਕੌਮਾਂਤਰੀ ਮੈਚ ਵਿਚ ਭਾਰਤ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਟੀਮ ਨੂੰ ਐਤਵਾਰ ਨੇੜਲੇ ਮੁਕਾਬਲੇ ਵਿਚ 3-2 ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਮਰਿਆਨਾ ਕੁਜੂਰ (19ਵੇਂ ਮਿੰਟ), ਲਾਲਰੇਮਸਿਆਮੀ (30) ਤੇ ਮੁਮਤਾਜ ਖਾਨ (34) ਦੇ ਗੋਲਾਂ ਨਾਲ ਜਿੱਤ ਹਾਸਲ ਕੀਤੀ।
ਚੇਨਈ ਓਪਨ : ਪ੍ਰਜਨੇਸ਼ ਅਤੇ ਮੁਕੁੰਦ ਟੂਰਨਾਮੈਂਟ ਤੋਂ ਬਾਹਰ

ਆਸਟਰੇਲੀਆ ਦੇ ਗੈਰ ਦਰਜਾ ਪ੍ਰਾਪਤ ਐਂਡ੍ਰਿਊ ਹੈਰਿਸ ਨੇ ਸ਼ਨੀਵਾਰ ਨੂੰ ਇੱਥੇ ਚੇਨਈ ਓਪਨ ਏ.ਟੀ.ਪੀ. ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਪ੍ਰਜਨੇਸ਼ ਗੁਣੇਸ਼ਵਰਨ ਨੂੰ ਹਰਾ ਕੇ ਉਲਟਫੇਰ ਕੀਤਾ। ਵਿੰਬਲਡਨ ਅਤੇ ਫ੍ਰੈਂਚ ਓਪਨ 'ਚ ਸਾਬਕਾ ਜੂਨੀਅਰ ਡਬਲਜ਼ ਜੇਤੂ ਹੈਰਿਸ ਨੇ ਚੋਟੀ ਦੇ ਸਿੰਗਲ ਖਿਡਾਰੀ ਨੂੰ 6-4, 3-6, 6-0 ਨਾਲ ਹਰਾਇਆ।
ਅਡਵਾਨੀ ਨੇ ਜਿੱਤਿਆ ਸੀਨੀਅਰ ਰਾਸ਼ਟਰੀ ਸਨੂਕਰ ਖਿਤਾਬ

ਚੋਟੀ ਦੇ ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਇਥੇ ਲਕਸ਼ਮਣ ਰਾਵਤ ਨੂੰ 6-0 ਨਾਲ ਹਰਾ ਕੇ 86ਵੀਂ ਸੀਨੀਅਰ ਸਨੂਕਰ ਰਾਸ਼ਟਰੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਅਡਵਾਨੀ ਨੇ 70-36, 91-22, 66-06, 65-51, 77-49, 59-18 ਨਾਲ ਫਾਈਨਲ ਜਿੱਤਿਆ।
ਮੇਸੀ ਨੇ ਲਾਇਆ ਅਜਿਹਾ ਕਿੱਕ, ਪ੍ਰਸ਼ੰਸਕਾਂ ਨੇ ਕਿਹਾ- ਇਹ ਮੁਮਕਿਨ ਹੀ ਨਹੀਂ (Video)

ਮਸ਼ਹੂਰ ਫੁੱਟਬਾਲ ਸਟਾਰ ਲਿਓਨੇਲ ਮੇਸੀ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਬ੍ਰਾਂਡ ਦੀ ਪਰਮੋਸ਼ਨ ਦੇ ਚਲਦੇ ਫੁੱਟਬਾਲ ਨੂੰ ਕਿੱਕ ਮਾਰਦੇ ਦਿਸ ਰਹੇ ਹਨ। ਇਸ ਵੀਡੀਓ ਵਿਚ ਮੇਸੀ ਜਿਸ ਤਰ੍ਹਾਂ ਗੇਂਦ 'ਤੇ ਕਿੱਕ ਮਾਰਦੇ ਹਨ ਉਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਫੁੱਟਬਾਲ ਪ੍ਰਸ਼ੰਸਕ ਤਾਂ ਇਸ 'ਤੇ ਇਹ ਤੱਕ ਕਹਿ ਰਹੇ ਹਨ ਕਿ ਅਜਿਹਾ ਸੰਭਵ ਹੀ ਨਹੀਂ ਹੋ ਸਕਦਾ।
ਅਡਵਾਨੀ ਨੇ ਜਿੱਤਿਆ ਸੀਨੀਅਰ ਰਾਸ਼ਟਰੀ ਸਨੂਕਰ ਖਿਤਾਬ
NEXT STORY