ਨਵੀਂ ਦਿੱਲੀ- ਖੇਡ ਮੰਤਰਾਲਾ ਨੇ ਆਪਣੇ ਟੀਚੇ ਓਲੰਪਿਕ ਪੋਡੀਅਮ (ਟਾਪਸ) ਅਤੇ ਏ. ਸੀ. ਟੀ. ਸੀ. ਯੋਜਨਾਵਾਂ ਤਹਿਤ ਸਾਜਨ ਪ੍ਰਕਾਸ਼ ਅਤੇ ਸ਼੍ਰੀਹਰੀ ਨਟਰਾਜ ਸਮੇਤ 4 ਭਾਰਤੀ ਤੈਰਾਕਾਂ ਨੂੰ ਅਗਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀਆਂ ਤਿਆਰੀਆਂ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ . ਓ. ਸੀ.) ਨੇ ਟਾਪਸ ਅਤੇ ਟਰੇਨਿੰਗ ਅਤੇ ਮੁਕਾਬਲੇ (ਏ. ਸੀ. ਟੀ. ਸੀ.) ਯੋਜਨਾ ਤਹਿਤ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ 5 ਤੈਰਾਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਉਨ੍ਹਾਂ ਵਿਚ ਓਲੰਪੀਅਨ ਸਾਜਨ, ਸ਼੍ਰੀਹਰੀ ਅਤੇ ਮਾਨਾ ਪਟੇਲ ਤੋਂ ਇਲਾਵਾ ਯੁਵਾ ਕੇਨਿਸ਼ਾ ਗੁਪਤਾ ਸ਼ਾਮਿਲ ਹਨ। ਸਾਜਨ ਅਤੇ ਸ਼੍ਰੀਹਰੀ ਮੌਜੂਦਾ ਸਮੇਂ ਵਿਚ ਟਾਪਸ ਦੇ ਮੁੱਖ ਸਮੂਹ (ਕੋਰ ਗਰੁੱਪ) ਦਾ ਹਿੱਸਾ ਹਨ, ਜਦੋਂਕਿ ਮਾਨਾ ਅਤੇ ਕੇਨਿਸ਼ਾ ਇਸ ਦੇ ਵਿਕਾਸ ਸਮੂਹ ਵਿਚ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਜਸਥਾਨ ਦਾ ਟੀਚਾ 13 ਸਾਲ ਬਾਅਦ ਖਿਤਾਬ ਜਿੱਤਣਾ : ਬਟਲਰ
NEXT STORY