ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੀ ਟੀਮ ’ਚ ਸ਼ਾਮਲ 6 ਪਹਿਲਵਾਨ ਖੇਡ ਮੰਤਰਾਲਾ ਦੀ ਰਾਸ਼ਟਰੀ ਖੇਡ ਸੰਘ (ਐੱਨ. ਐੱਸ. ਐੱਫ.) ਨੂੰ ਸਹਾਇਤਾ ਦੇਣ ਦੀ ਯੋਜਨਾ ਦੇ ਤਹਿਤ ਵਿਸ਼ੇਸ਼ ਟ੍ਰੇਨਿੰਗ ਤੇ ਪ੍ਰਤੀਯੋਗਿਤਾ ਲਈ ਤਿੰਨ ਸਹਿਯੋਗੀ ਸਟਾਫ ਮੈਂਬਰਾਂ ਦੇ ਨਾਲ ਰੋਮਾਨੀਆ ਲਈ ਰਵਾਨਾ ਹੋਏ।
ਸ਼ੁੱਕਰਵਾਰ ਨੂੰ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਸ ਦੌਰੇ ਦੌਰਾਨ ਟੀਮ 18 ਤੋਂ 20 ਅਗਸਤ ਤਕ ਇਯੋਨ ਕੋਰਨੀਯਾਨੂ ਤੇ ਲਾਡਿਸਲਾਓ ਸਿਮੋਨ ਟੂਰਨਾਮੈਂਟ ’ਚ ਹਿੱਸਾ ਲਵੇਗੀ। ਬਿਆਨ ਅਨੁਸਾਰ ਇਹ ਕੌਮਾਂਤਰੀ ਦੌਰਾ 15 ਦਿਨ ਦਾ ਹੋਵੇਗਾ, ਜਿਸ ’ਚ ਟੀਮ ਦੀ ਟ੍ਰੇਨਿੰਗ ਦਾ ਪੂਰਾ ਖਰਚਾ, ਟਿਕਟ ਤੇ ਰੁੱਕਣ ਦਾ ਪ੍ਰਬੰਧ, ਵੀਜ਼ਾ ਦਾ ਖਰਚ ਤੇ ‘ਆਊਟ ਆਫ ਪਾਕੇਟ’ ਭੱਤੇ ਦਾ ਪੂਰਾ ਖਰਚਾ ਚੁੱਕਿਆ ਜਾਵੇਗਾ।
ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ਦੇ ਹਾਂਗਝਾਓ ’ਚ ਆਯੋਜਿਤ ਹੋਣਗੀਆਂ। ਰੋਮਾਨੀਆ ਦੌਰੇ ’ਤੇ ਗਏ ਗ੍ਰੀਕੋ ਰੋਮਨ ਪਹਿਲਵਾਨ ਗਿਆਨੇਂਦ੍ਰ (60 ਕਿ. ਗ੍ਰਾ.), ਨੀਰਜ (67 ਕਿ. ਗ੍ਰਾ.), ਵਿਕਾਸ (77 ਕਿ. ਗ੍ਰਾ.-ਖੇਡੋ ਇੰਡੀਆ ਐਥਲੀਟ), ਸੁਨੀਲ ਕੁਮਾਰ (87 ਕਿ. ਗ੍ਰਾ.-ਟਾਪਸ ਐਥਲੀਟ), ਨਰਿੰਦਰ ਚੀਮਾ (97 ਕਿ. ਗ੍ਰਾ.-ਖੇਡੋ ਇੰਡੀਆ ਐਥਲੀਟ) ਤੇ ਨਵੀਨ (130 ਕਿ. ਗ੍ਰਾ.)।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs WI 4th T20I: ਚੌਥੇ ਟੀ-20 'ਚ ਟੀਮ ਇੰਡੀਆ ਕਰ ਸਕਦਾ ਹੈ ਵੱਡਾ ਬਦਲਾਅ, ਅਜਿਹੀ ਹੋ ਸਕਦੀ ਹੈ ਪਲੇਇੰਗ 11
NEXT STORY