ਸਪੋਰਟਸ ਡੈੱਕਸ— ਵਿੰਗ ਕਮਾਂਡਰ ਅਭਿਨੰਦਨ ਦੇ ਸਵਾਗਤ 'ਚ ਭਾਰਤੀ ਖਿਡਾਰੀਆਂ ਨੇ ਸੋਸ਼ਲ ਸਾਈਟ 'ਤੇ ਕੀਤਾ ਸਵਾਗਤ। ਭਾਰਤੀ ਮਹਿਲਾ ਟੀਮ ਨੇ ਤੁਰਕਮੇਨਿਸਤਾਨ ਨੂੰ 10-0 ਨਾਲ ਹਰਾਇਆ। 14 ਸਾਲਾ ਬੱਲੇਬਾਜ਼ ਨੇ ਰੋਹਿਤ ਦਾ 264 ਦੌੜਾਂ ਦਾ ਰਿਕਾਰਡ ਤੋੜ ਕੇ ਰਚਿਆ ਇਤਿਹਾਸ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ।ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਅਭਿਨੰਦਨ ਦੇ ਸਵਾਗਤ 'ਚ ਭਾਰਤੀ ਖਿਡਾਰੀਆਂ ਨੇ ਸੋਸ਼ਲ ਸਾਈਟ 'ਤੇ ਕੀਤਾ ਸਵਾਗਤ

ਸਰਜੀਕਲ ਸਟਰਾਇਕ ਦੇ ਸਮੇਂ ਪਾਕਿਸਤਾਨ ਫੌਜ ਵਲੋਂ ਫੜ੍ਹੇ ਗਏ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਫੌਜ ਨੇ ਫੜ੍ਹ ਲਿਆ ਸੀ। ਇਸ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿ ਸੰਸਦ 'ਚ ਅਭਿਨੰਦਨ ਨੂੰ ਵਾਪਸ ਭਾਰਤ ਭੇਜਣ ਤੇ ਸ਼ਾਂਤੀ ਸੰਦੇਸ਼ ਦਾ ਪ੍ਰਸਤਾਵ ਭੇਜਣ ਦੀ ਗੱਲ ਕਹੀ ਸੀ।
ਭਾਰਤੀ ਮਹਿਲਾ ਟੀਮ ਨੇ ਤੁਰਕਮੇਨਿਸਤਾਨ ਨੂੰ 10-0 ਨਾਲ ਹਰਾਇਆ

ਸੰਜੂ ਦੀ ਹੈਟ੍ਰਿਕ ਅਤੇ ਅੰਜੂ ਤਮਾਂਗ ਤੇ ਰੰਜਨਾ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਤੁਰਕਿਸ਼ ਮਹਿਲਾ ਕੱਪ ਦੇ ਦੂਜੇ ਮੈਚ ਵਿਚ ਸ਼ੁੱਕਰਵਾਰ ਤੁਰਕਮੇਨਿਸਤਾਨ ਦੀ 10-0 ਨਾਲ ਕਰਾਰੀ ਹਾਰ ਦਿੱਤੀ। ਸੰਜੂ (17ਵੇਂ, 37ਵੇਂ ਤੇ 71ਵੇਂ ਮਿੰਟ) ਨੇ ਤਿੰਨ ਗੋਲ ਕੀਤੇ, ਜਦਕਿ ਅੰਜੂ (51ਵੇਂ ਤੇ 83ਵੇਂ) ਤੇ ਰੰਜਨਾ (60ਵੇਂ ਤੇ 62ਵੇਂ) ਨੇ ਦੋ-ਦੋ ਗੋਲ ਕੀਤੇ।
ਮੋਹਾਲੀ ਤੇ ਦਿੱਲੀ ਦੇ ਮੈਚ ਬਦਲਣ ਦੀ ਯੋਜਨਾ ਨਹੀਂ : ਬੀ. ਸੀ. ਸੀ. ਆਈ.

ਬੀ. ਸੀ. ਸੀ. ਆਈ. ਦੀ ਆਸਟਰੇਲੀਆ ਵਿਰੁੱਧ ਮੋਹਾਲੀ ਤੇ ਦਿੱਲੀ ਵਿਚ ਹੋਣ ਵਾਲੇ ਆਖਰੀ ਦੋ ਮੈਚਾਂ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਦੇ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਸਰਜਰੀ ਤੋਂ ਬਾਅਦ ਅਭਿਆਸ 'ਚ ਪਰਤਿਆ ਸਟੀਵ ਸਮਿਥ

ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੇ ਕੂਹਣੀ ਦੀ ਸਰਜਰੀ ਤੋਂ ਬਾਅਦ ਸ਼ੁੱਕਰਵਾਰ ਪਹਿਲੀ ਵਾਰ ਅਭਿਆਸ ਕੀਤਾ। ਸਮਿਥ ਦੀ ਵਾਪਸੀ ਨਾਲ ਆਸਟਰੇਲੀਆ ਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਇਜ਼ੀ ਟੀਮ ਰਾਜਸਥਾਨ ਰਾਇਲਜ਼ ਲਈ ਆਈ. ਪੀ. ਐੱਲ. ਤੋਂ ਪਹਿਲਾਂ ਚੰਗੀ ਖਬਰ ਵੀ ਹੈ।
ਵਿਸ਼ਵ ਕੱਪ ਟੀਮ ਨੂੰ ਅੰਤਿਮ ਰੂਪ ਦੇਣ ਉਤਰੇਗੀ ਟੀਮ ਇੰਡੀਆ

ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਵੀ ਪ੍ਰਯੋਗ ਕਰਨਾ ਜਾਰੀ ਰੱਖੇਗੀ ਤਾਂ ਜੋ ਵਿਸ਼ਵ ਕੱਪ ਟੀਮ ਦੇ ਸਥਾਨ ਯਕੀਨੀ ਹੋ ਸਕੇ। ਟੀਮ ਹੌਲੇ-ਹੌਲੇ ਵਿਸ਼ਵ ਕੱਪ ਦੇ ਰੰਗ 'ਚ ਢਲ ਰਹੀ ਹੈ ਅਤੇ ਜਿੱਥੇ ਤੱਕ ਕਪਤਾਨ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦਾ ਸਬੰਧ ਹੈ ਤਾਂ ਹਾਲ ਹੀ 'ਚ ਖਤਮ ਹੋਈ ਟੀ-20 ਸੀਰੀਜ਼ 'ਚ 0-2 ਦੀ ਹਾਰ ਵੀ ਇਸ ਯੋਜਨਾ 'ਤੇ ਕੋਈ ਅਸਰ ਨਹੀਂ ਪਾ ਸਕੇਗਾ।
14 ਸਾਲਾ ਬੱਲੇਬਾਜ਼ ਨੇ ਰੋਹਿਤ ਦਾ 264 ਦੌੜਾਂ ਦਾ ਰਿਕਾਰਡ ਤੋੜ ਕੇ ਰਚਿਆ ਇਤਿਹਾਸ

ਵਿਸ਼ਵ ਕ੍ਰਿਕਟ ਦੇ ਵਨ ਡੇ ਇਤਿਹਾਸ 'ਚ 3 ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਅਤੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੱਲੋਂ ਬਣਾਇਆ ਗਿਆ 264 ਦੌੜਾਂ ਦਾ ਵਨ ਡੇ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਆਖਰਕਾਰ ਟੁੱਟ ਹੀ ਗਿਆ ਅਤੇ ਇਸ ਰਿਕਾਰਡ ਦੇ ਟੁੱਟਦੇ ਹੀ ਉਨ੍ਹਾਂ ਦੀ ਫ੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਸੋਸ਼ਲ ਮੀਡੀਆ 'ਤੇ ਮਜ਼ਾਕ-ਮਜ਼ਾਕ 'ਚ ਚੁਟਕੀ ਲੈਣਾ ਸ਼ੁਰੂ ਕਰ ਦਿੱਤਾ।
ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ, ਪਹਿਲੇ ਵਨ ਡੇ 'ਚ ਧੋਨੀ ਦਾ ਖੇਡਣਾ ਸ਼ੱਕੀ

ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਤਜਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ।
ਵੀਰੂ ਨੂੰ ਵਨ ਡੇ ਸੀਰੀਜ਼ 'ਚ ਹਾਰ ਦਾ ਡਰ, ਕਿਹਾ- ਭਾਜੀ ਵੇਖ ਲਵੋ...ਮਰਵਾ ਨਾ ਦਈਓ

ਵਰਿੰਦਰ ਸਹਿਵਾਗ ਨੇ ਭਾਵੇਂ ਹੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਉਹ ਕ੍ਰਿਕਟ ਫੈਂਸ ਵਿਚਾਲੇ ਆਪਣੇ ਦਿਲਚਸਪ ਟਵੀਟਸ ਅਤੇ ਮਜ਼ਾਕੀਆ ਵਿਗਿਆਪਨਾਂ ਰਾਹੀਂ ਚਰਚਾ 'ਚ ਬਣੇ ਰਹਿੰਦੇ ਹਨ। ਸਹਿਵਾਗ ਇਕ ਵਾਰ ਫਿਰ ਸੁਰਖੀਆਂ 'ਚ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਆਸਟਰੇਲੀਆ ਨੇ ਭਾਰਤ ਨੂੰ ਟੀ-20 ਸੀਰੀਜ਼ 'ਚ 2-0 ਨਾਲ ਹਰਾ ਦਿੱਤਾ। ਇਸ ਤਰ੍ਹਾਂ ਸਹਿਵਾਗ ਨੇ ਭਾਰਤੀ ਟੀਮ ਦੇ ਟੀ-20 ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਨੂੰ ਇਕ ਮਹੱਤਵਪੂਰਨ ਨਸੀਹਤ ਦੇ ਦਿੱਤੀ।
ਓਸਾਕਾ ਨੇ ਜੇਰਮਿਨ ਜੇਨਕਿੰਸ ਨੂੰ ਬਣਾਇਆ ਆਪਣਾ ਨਵਾਂ ਕੋਚ

ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਨੇ ਜੇਰਮਿਨ ਜੇਨਕਿੰਸ ਨੂੰ ਆਪਣਾ ਨਵਾਂ ਕੋਚ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। 21 ਸਾਲਾ ਓਸਾਕਾ ਨੇ ਵੀਰਵਾਰ ਨੂੰ ਟਵੀਟ ਕੀਤਾ, ਟੀਮ ਨਾਲ ਡਿਨਰ ਸ਼ਾਨਦਾਰ ਰਿਹਾ। ਮੈਂ ਜੇਰਮਿਨ ਨੂੰ ਸਾਡੀ ਟੀਮ ਨਾਲ ਜੁੜਨ ਲਈ ਧੰਨਵਾਦ ਕਰਦੀ ਹਾਂ।''
ਵਿਸ਼ਵ ਚੈਂਪੀਅਨ ਓਲੀ ਨੂੰ ਹਰਾ ਕੇ ਸਾਕਸ਼ੀ ਫਾਈਨਲ 'ਚ

ਕੁਸ਼ਤੀ ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਖੇਡਿਆ ਜਾਣ ਵਾਲਾ ਇਕ ਪ੍ਰਮੁੱਖ ਖੇਡ ਹੈ। ਕੁਸ਼ਤੀ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਵੀਰਵਾਰ ਨੂੰ ਮੌਜੂਦਾ ਵਿਸ਼ਵ ਚੈਂਪੀਅਨ ਫਿਨਲੈਂਡ ਦੀ ਪੇਤਰਾ ਓਲੀ ਨੂੰ ਹਰਾ ਕੇ ਬੁਲਗਾਰੀਆ ਦੇ ਰੂਜ 'ਚ ਚਲ ਰਹੇ ਡੇਨ ਕੋਲੋਵ 2019 ਕੁਸ਼ਤੀ ਮੀਟ ਦੇ ਮਹਿਲਾ 65 ਕਿਲੋਗ੍ਰਾਮ ਫਾਈਨਲ 'ਚ ਜਗ੍ਹਾ ਬਣਾਈ।
ਮੋਹਾਲੀ ਤੇ ਦਿੱਲੀ ਦੇ ਮੈਚ ਬਦਲਣ ਦੀ ਯੋਜਨਾ ਨਹੀਂ : BCCI
NEXT STORY