ਸਪੋਰਟਸ ਡੈੱਕਸ— ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਦੌਰਾਨ ਹੀ ਵਿਰਾਟ ਕੋਹਲੀ ਨੇ ਮੈਚ ਜਿੱਤਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਹਿਮਾਲਯਨ ਡ੍ਰਾਈਵ 'ਚ ਤੀਜੇ ਸਥਾਨ 'ਤੇ ਪਹੁੰਚਿਆ ਗਗਨ ਸੇਠੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ।ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਪਹਿਲੇ ਵਨ ਡੇ ਮੈਚ 'ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਮੇਜ਼ਬਾਨ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 59) ਤੇ ਕੇਦਾਰ ਜਾਧਵ (ਅਜੇਤੂ 81) ਦੇ ਅਜੇਤੂ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਮਹਿਮਾਨ ਟੀਮ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਜਿੱਤ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ

ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਨੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤਿਆ ਤਾਂ ਇਸ ਦੇ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਦਿਖੇ। ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਪਿਛਲੇ ਇਕ-ਮਹੀਨੇ ਤੋਂ ਸਾਡੀ ਆਸਟਰੇਲੀਆ ਟੀਮ ਦੇ ਨਾਲ ਬਰਾਬਰੀ ਦੀ ਟੱਕਰ ਰਹੀ ਹੈ। ਇਸ ਦੌਰਾਨ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤਣਾ ਸਾਡੇ ਲਈ ਬਹੁਤ ਵਧੀਆ ਸੰਕੇਤ ਹੈ।
ਹਿਮਾਲਯਨ ਡ੍ਰਾਈਵ 'ਚ ਤੀਜੇ ਸਥਾਨ 'ਤੇ ਪਹੁੰਚਿਆ ਗਗਨ ਸੇਠੀ

ਜੇ. ਕੇ. ਟਾਇਰ ਹਿਮਾਲਯਨ ਡ੍ਰਾਈਵ-7 ਦੇ ਦੂਜੇ ਗੇੜ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਗਗਨ ਸੇਠੀ ਨੇ ਤੀਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ।
2 ਵਿਕਟਾਂ ਹਾਸਲ ਕਰਕੇ ਵੀ ਕਰੀਅਰ ਦਾ 5ਵਾਂ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ ਬੁਮਰਾਹ ਨੇ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੈਦਰਾਬਾਦ ਦੇ ਮੈਦਾਨ 'ਤੇ ਆਸਟਰੇਲੀਆ ਵਿਰੁੱਧ ਖੇਡੇ ਗਏ ਪਹਿਲੇ ਵਨ ਡੇ ਮੈਚ ਦੌਰਾਨ ਖਰਾਬ ਪ੍ਰਦਰਸ਼ਨ ਕੀਤਾ। ਹਾਲਾਂਕਿ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਦੇ 2 ਵੱਡੇ ਬੱਲੇਬਾਜ਼ ਆਰੋਨ ਫਿੰਚ ਤੇ ਨਾਥਨ ਕੁਲਟਰ ਨਾਈਲ ਦਾ ਵਿਕਟ ਹਾਸਲ ਕੀਤਾ ਪਰ ਉਹ ਆਪਣੇ ਕਰੀਅਰ 'ਚ 5ਵੇਂ ਸਭ ਤੋਂ ਖਰਾਬ ਪ੍ਰਦਰਸ਼ਨ ਨਾਲ ਖੁਦ ਨੂੰ ਨਹੀਂ ਬਚਾ ਸਕੇ।
IPL ਦੀਆਂ ਤਿਆਰੀਆਂ 'ਚ ਰੁੱਝਿਆ ਸਮਿਥ, ਵੀਡੀਓ ਹੋਇਆ ਵਾਇਰਲ

ਕ੍ਰਿਕਟ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕਿਉਂਕਿ ਸਟੀਵ ਸਮਿਥ ਨੇ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਬੱਲਾ ਫੜ ਲਿਆ ਹੈ। ਕ੍ਰਿਕਟ ਪ੍ਰਸ਼ੰਸਕ ਉਸ ਨੂੰ ਆਈ. ਪੀ. ਐੱਲ. 'ਚ ਖੇਡਦੇ ਦੇਖ ਸਕਦੇ ਹਨ। ਸਮਿਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰੈਕਟਿਸ ਕਰਦਿਆਂ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਗੇਂਦਾਂ 'ਤੇ ਆਪਣੇ ਸ਼ਾਨਦਾਰ ਸ਼ਾਟ ਲਾਉਂਦੇ ਦਿਸ ਰਹੇ ਹਨ। ਉਹ ਸਿਡਨੀ ਕ੍ਰਿਕਟ ਗ੍ਰਾਊਂਡ 'ਤੇ ਪ੍ਰੈਕਟਿਸ ਕਰਦੇ ਦਿਸੇ।
ਅਸ਼ਲੀਲ ਵੀਡੀਓ ਤੋਂ ਬੇਖਬਰ ਮਾਡਲ ਸਿੰਡੀ ਨੂੰ ਡੇਟ ਕਰ ਰਿਹੈ ਲੂਈਸ ਹੈਮਿਲਟਨ

ਫਾਰਮੂਲਾ ਵਨ ਰੇਸਰ ਲੂਈਸ ਹੈਮਿਲਟਨ ਨੂੰ ਸਾਬਕਾ ਪ੍ਰੇਮਿਕਾ ਨਿਕੋਲ ਸ਼ੇਰਜਿੰਗਰ ਦੇ ਨਾਲ ਬਣੀ ਅਸ਼ਲੀਲ ਵੀਡੀਓ ਲੀਕ ਹੋਣ ਨਾਲ ਕੋਈ ਫਰਕ ਨਹੀਂ ਪਿਆ ਹੈ। 34 ਸਾਲ ਦਾ ਲੂਈਸ ਅਜੇ 20 ਸਾਲ ਦੀ ਸਪੈਨਿਸ਼ ਮਾਡਲ ਸਿੰਡੀ ਕਿੰਬਰਲ ਨੂੰ ਡੇਟ ਕਰਦਾ ਦੱਸਿਆ ਜਾ ਰਿਹਾ ਹੈ। ਲੂਈਸ ਦੋ ਦਿਨ ਪਹਿਲਾਂ ਬਾਰਸੀਲੋਨਾ ਹਵਾਈ ਅੱਡੇ 'ਤੇ ਜਦੋਂ ਨਿੱਜੀ ਜਹਾਰ ਤੋਂ ਵਿੰਡੀ ਨਾਲ ਉਤਰਿਆ ਤਦ ਲੋਕਾਂ ਨੂੰ ਇਸ ਬਾਰੇ ਵਿਚ ਪਤਾ ਲੱਗਾ।
ਵਿਸ਼ਵ ਮਾਈਂਡ ਗੇਮ 'ਚ ਹੰਪੀ ਤੇ ਹਰਿਕਾ ਕਰਨਗੀਆਂ ਭਾਰਤ ਦੀ ਪ੍ਰਤੀਨਿਧਤਾ

ਮਈ ਵਿਚ ਹੋਣ ਵਾਲੇ ਵਿਸ਼ਵ ਮਾਈਂਡ ਗੇਮ ਲਈ ਮਹਿਲਾ ਵਰਗ ਦੀ ਰੈਪਿਡ ਤੇ ਬਲਿਟਜ ਸ਼ਤਰੰਜ ਪ੍ਰਤੀਯੋਗਿਤਾ ਲਈ ਭਾਰਤੀ ਖਿਡਾਰੀਆਂ ਵਿਚ ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵਲੀ ਤੇ ਕੋਨੇਰੂ ਹੰਪੀ ਦੀ ਚੋਣ ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਸੂਚੀ ਤੋਂ ਬਾਅਦ ਤੈਅ ਹੋਈ ਹੈ। ਪ੍ਰਤੀਯੋਗਿਤਾ ਵਿਚ ਵਿਸ਼ਵ ਦੇ ਕੁੱਲ 16 ਖਿਡਾਰੀ ਖੇਡਣਗੇ। ਰੈਪਿਡ ਤੇ ਬਲਿਟਜ਼ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਖੇਡੀਆਂ ਜਾਣਗੀਆਂ।
ਭਾਰਤ ਦੇ ਡਬਲਜ਼ ਬੈਡਮਿੰਟਨ ਕੋਚ ਟਾਨ ਕਿਮ ਹਰ ਨੇ ਅਸਤੀਫਾ ਦਿੱਤਾ

ਮਲੇਸ਼ੀਆ ਦੇ ਟਾਨ ਕਿਮ ਹਰ ਨੇ ਨਿੱਜੀ ਕਾਰਨਾਂ ਕਰਕੇ ਭਾਰਤ ਦੇ ਡਬਲਜ਼ ਬੈਡਮਿੰਟਨ ਕੋਚ ਦੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ। 47 ਸਾਲਾ ਇਸ ਕੋਚ ਦਾ ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਨਾਲ ਕਰਾਰ ਖਤਮ ਹੋਣ 'ਚ ਡੇਢ ਸਾਲ ਦਾ ਸਮਾਂ ਬਚਿਆ ਸੀ ਜੋ 2020 ਟੋਕੀਓ ਓਲੰਪਿਕ ਦੇ ਬਾਅਦ ਖਤਮ ਹੋਣਾ ਸੀ।
ਸਰਹੱਦ 'ਤੇ ਤਣਾਅ ਦੇ ਬਾਵਜੂਦ ਮਲਿਕ ਨੇ ਵਿਰਾਟ ਵੱਲ ਵਧਾਇਆ ਦੋਸਤੀ ਦਾ ਹੱਥ

ਪੁਲਵਾਮਾ ਵਿਖੇ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾ ਵਿਚ ਹੋਰ ਵੀ ਤਲਖੀ ਵੱਧੀ ਹੈ। ਦੋਵਾਂ ਦੇਸ਼ਾਂ ਦੇ ਰਾਜਨੇਤਾਂ, ਹਸਤੀਆਂ ਅਤੇ ਕ੍ਰਿਕਟਰ ਆਪਣੀ-ਆਪਣੀ ਫੌਜ ਨੂੰ ਸੁਪੋਰਟ ਕਰਦੇ ਦਿਸ ਰਹੇ ਹਨ। ਇਸ ਕ੍ਰਮ ਵਿਚ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੇ ਇਕ ਟਵੀਟ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਭਾਰਤੀਆਂ ਨੇ ਰੱਜ ਕੇ ਖਰੀ-ਖਰੀ ਸੁਣਾਈ ਸੀ।
BCCI ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਪਰਤਣ 'ਤੇ ਦਿੱਤਾ ਇਹ ਤੌਹਫਾ

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨੀ ਏਅਰ ਫੌਜ ਦੀ ਭਾਰਤੀ ਸਰਹੱਦ 'ਚ ਘੁਸਪੈਠ ਨੂੰ ਅਸਫਲ ਕੀਤਾ। ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਫੌਜ ਨੇ ਭਾਰਤੀ ਸਰੱਹਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਲੜਾਕੂ ਜਹਾਜ਼ ਭਾਰਤੀ ਸਰਹੱਦ ਦੇ ਅੰਦਰ ਭੇਜ ਦਿੱਤੇ ਜਿਸ ਨੂੰ ਭਾਰਤੀ ਵਿੰਗ ਕਮਾਂਡਰ ਨੇ ਖਦੇੜ ਦਿੱਤਾ ਅਤੇ ਪਾਕਿ ਦਾ ਇਕ ਲੜਾਕੂ ਜਹਾਜ਼ ਵੀ ਮਾਰ ਸੁੱਟਿਆ।
ਜਿੱਤ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ
NEXT STORY