ਸਪੋਰਟਸ ਡੈੱਕਸ— ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਧੋਨੀ ਦੇ ਘਰੇਲੂ ਮੈਦਾਨ ਰਾਂਚੀ 'ਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਇਸ ਦੌਰਾਨ ਭਾਰਤ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗਾ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਨੇ 5 ਵਿਕਟਾਂ ਨਾਲ ਹਰਾ ਦਿੱਤਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਧੋਨੀ ਦੇ ਘਰੇਲੂ ਮੈਦਾਨ 'ਚ ਸੀਰੀਜ਼ ਜਿੱਤਣ ਉਤਰੇਗਾ ਭਾਰਤ

ਮਹਿੰਦਰ ਸਿੰਘ ਧੋਨੀ ਦੇ ਰਾਂਚੀ 'ਚ ਆਖਰੀ ਵਨ ਡੇ ਕੌਮਾਂਤਰੀ ਮੈਚ 'ਚ ਭਾਰਤ ਆਪਣਾ ਦਬਦਬਾ ਜਾਰੀ ਰਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਤੀਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਦੀ ਜੇਤੂ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕਰੇਗਾ। ਰਾਂਚੀ ਦੇ ਸਭ ਤੋਂ ਪਸੰਦੀਦਾ ਖਿਡਾਰੀ ਧੋਨੀ ਲਈ 3-0 ਦੀ ਜੇਤੂ ਬੜ੍ਹਤ ਬਿਹਤਰੀਨ ਤੋਹਫਾ ਹੋਵੇਗਾ ਜੋ ਭਾਰਤ ਲਈ ਆਪਣੇ ਘਰੇਲੂ ਮੈਦਾਨ 'ਤੇ ਸ਼ਾਇਦ ਆਖਰੀ ਮੈਚ ਖੇਡਣਗੇ।
ਟੀਮ ਇੰਡੀਆ ਨੂੰ ਧੋਨੀ ਵੱਲੋਂ ਡਿਨਰ ਪਾਰਟੀ, ਖਿਡਾਰੀਆਂ ਨੇ ਕੀਤੀ ਰੱਜ ਕੇ ਮਸਤੀ

ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਜਾ ਮੈਚ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਘਰੇਲੂ ਸ਼ਹਿਰ ਰਾਂਚੀ 'ਚ ਖੇਡਿਆ ਜਾਣਾ ਹੈ। 8 ਮਾਰਚ ਨੂੰ ਖੇਡੇ ਜਾਣ ਵਾਲੇ ਇਸ ਮੁਕਾਬਲੇ ਲਈ ਦੋਵੇਂ ਟੀਮਾਂ ਬੁੱਧਵਾਰ ਨੂੰ ਰਾਂਚੀ ਪਹੁੰਚ ਚੁੱਕੀਆਂ ਹਨ। ਹੁਣ ਜਦੋਂ ਟੀਮ ਸਾਬਕਾ ਕਪਤਾਨ ਦੇ ਘਰੇਲੂ ਸ਼ਹਿਰ ਆਈ ਹੈ ਤਾਂ ਉਨ੍ਹਾਂ ਦਾ ਸਵਾਗਤ ਤਾਂ ਬਣਦਾ ਹੈ। ਧੋਨੀ ਨੇ ਰਾਂਚੀ ਦੇ ਆਪਣੇ ਫਾਰਮ ਹਾਊਸ 'ਤੇ ਪੂਰੀ ਭਾਰਤੀ ਕ੍ਰਿਕਟ ਟੀਮ ਨੂੰ ਡਿਨਰ ਦਾ ਸੱਦਾ ਦਿੱਤਾ।
ਰੈਲਮੀਨੀਆ 35 ਤੋਂ ਬਾਅਦ WWE ਨੂੰ ਅਲਵਿਦਾ ਕਹਿ ਸਕਦੇ ਹਨ ਇਹ 2 ਸੁਪਰਸਟਾਰ

ਸਾਬਕਾ ਯੂ. ਐੱਸ. ਚੈਂਪੀਅਨ ਰੂਸੇਵ ਨੇ ਹਾਲ ਹੀ 'ਚ ਕੰਪਨੀ ਛੱਡਣ ਦੇ ਸੰਕੇਤ ਸੋਸ਼ਲ ਮੀਡੀਆ 'ਤੇ ਦਿੱਤੇ ਹਨ। ਪ੍ਰਸ਼ੰਸਕਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਉਸ ਨੇ ਇਹ ਸੰਕੇਤ ਦਿੱਤੇ ਹਨ। ਰੂਸੇਵ ਅਤੇ ਉਸ ਦੀ ਪਤਨੀ ਲਾਨਾ ਕਈ ਸਾਲਾਂ ਤੋਂ ਡਬਲਯੂ. ਡਬਲਯੂ. ਈ. ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਹਮੇਸ਼ਾ ਮੌਂਸਟਰ ਹੀਲ ਦੇ ਤੌਰ 'ਤੇ ਪੁਸ਼ ਕੀਤਾ ਹੈ। ਸਟ੍ਰੀਕ ਵੀ ਉਨ੍ਹਾਂ ਦੇ ਨਾਂ ਸੀ ਪਰ ਰੈਸਲਮੀਨੀਆ 31 ਵਿਚ ਜਦੋਂ ਉਨ੍ਹਾਂ ਦਾ ਮੁਕਾਬਲਾ ਯੂ. ਐੱਸ. ਟਾਈਟਲ ਲਈ ਜਾਨ ਸੀਨਾ ਦੇ ਨਾਲ ਹੋਇਆ ਤਾਂ ਉਹ ਟੁੱਟ ਗਈ।
Video : ਵਿਕਟਕੀਪਰ ਨੇ ਧੋਨੀ ਦੀ ਤਰ੍ਹਾਂ ਕੀਤਾ ਸਟੰਪ, ਕਪਤਾਨ ਬੋਲੇ- ਇਹ ਤਾਂ MSD ਸਟਾਈਲ ਹੈ

ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਚਲ ਰਹੀ ਹੈ। ਦੱਖਣੀ ਅਫਰੀਕਾ 2-0 ਨਾਲ ਸੀਰੀਜ਼ ਵਿਚ ਅੱਗੇ ਚੱਲ ਰਹੀ ਹੈ। ਦੂਜੇ ਵਨ ਡੇ ਵਿਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਸਿਰਫ 138 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵਿਸ਼ਵ ਕੱਪ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਦੂਜੇ ਵਨ ਡੇ ਵਿਚ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸ਼੍ਰੀਲੰਕਾ ਹਾਰ ਦੀ ਕਗਾਰ 'ਤੇ ਆ ਚੁੱਕੀ ਸੀ। ਇਮਰਾਨ ਤਾਹਿਰ ਗੇਂਦਬਾਜ਼ੀ ਕਰ ਰਹੇ ਸੀ।
ਭੱਜੀ ਨੇ ਸ਼ੇਅਰ ਕੀਤਾ ਧੋਨੀ ਦਾ ਵੀਡੀਓ, ਮੈਚ ਤੋਂ ਪਹਿਲਾਂ ਕੰਗਾਰੂਆਂ ਨੂੰ ਦਿੱਤੀ ਚਿਤਾਵਨੀ

ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਭਾਵੇਂ ਮੈਦਾਨ 'ਤੇ ਵਾਪਸੀ ਨਹੀਂ ਕਰ ਸਕੇ ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਅਜੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਕ ਦੌਰ ਅਜਿਹਾ ਵੀ ਸੀ ਜਦੋਂ ਪੰਜਾਬ ਦੇ ਇਸ ਸ਼ੇਰ ਦੇ ਅੱਗੇ ਦੁਨੀਆ ਦੇ ਵੱਡੇ ਵੱਡੇ ਬੱਲੇਬਾਜ਼ ਗੋਡੇ ਟੇਕ ਜਾਂਦੇ ਸੀ। ਸਾਲ 10 ਫਰਵਰੀ 2008 ਨੂੰ ਉਸ ਨੇ ਆਸਟਰੇਲੀਆਈ ਕ੍ਰਿਕਟਰ ਬ੍ਰੈਡ ਹੈਡਿਨ ਦਾ ਸ਼ਿਕਾਰ ਕੀਤਾ ਸੀ ਜਿਸਦਾ ਵੀਡੀਓ ਉਸਨੇ ਹੁਣ ਸ਼ੇਅਰ ਕਰਦਿਆਂ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕੀਤੀ ਅਤੇ ਸਭ ਨੂੰ ਇਕ ਵੱਡੀ ਚਿਤਾਵਨੀ ਵੀ ਦਿੱਤੀ।
ਭਾਰਤੀ ਮਹਿਲਾਵਾਂ ਨੇ ਕੀਤਾ ਨਿਰਾਸ਼, ਇੰਗਲੈਂਡ 5 ਵਿਕਟਾਂ ਨਾਲ ਜਿੱਤਿਆ

ਡੇਨੀਅਲ ਵਾਟ ਦੀ ਅਜੇਤੂ 64 ਦੌੜਾਂ ਦੀ ਅਰਧ ਸੈਂਕੜੇ ਵਾਰੀ ਪਾਰੀ ਅਤੇ ਕੈਥਰੀਨ ਬ੍ਰੰਟ ਦੀ 17 ਦੌੜਾਂ 'ਤੇ 3 ਵਿਕਟਾਂ ਦੀ ਖਤਰਨਾਕ ਗੇਂਦਬਾਜ਼ੀ ਭਾਰਤੀ ਮਹਿਲਾ ਟੀਮ 'ਤੇ ਭਾਰੀ ਪਈ ਜਿਸ ਨੂੰ ਵੀਰਵਾਰ ਨੂੰ ਇੱਥੇ ਇੰਗਲੈਂਡ ਦੇ ਹੱਥੋਂ ਦੂਜੇ ਟੀ-20 ਮੁਕਾਬਲੇ 'ਚ ਪੰਜ ਵਿਕਟਾਂ ਨਾਲ ਹਾਰ ਝਲਣੀ ਪਈ। ਇੰਗਲੈਂਡ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤੀ ਮਹਿਲਾਵਾਂ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ 'ਤੇ 111 ਦੌੜਾਂ ਦਾ ਛੋਟਾ ਸਕੋਰ ਬਣਾਇਆ। ਇਸ ਦੇ ਜਵਾਬ 'ਚ ਇੰਗਲਿਸ਼ ਟੀਮ ਨੇ 19.1 ਓਵਰ 'ਚ ਪੰਜ ਵਿਕਟਾਂ 'ਤੇ 114 ਦੌੜਾਂ ਦਾ ਸਕੋਰ ਬਣਾ ਕੇ ਆਸਾਨੀ ਨਾਲ ਮੈਚ ਆਪਣੇ ਨਾਂ ਕਰ ਲਿਆ।
ਅਜ਼ਾਰੇਂਕਾ ਇੰਡੀਅਨਸ ਵੇਲਸ ਦੇ ਦੂਜੇ ਦੌਰ 'ਚ, ਸੇਰੇਨਾ ਨਾਲ ਹੋਵੇਗਾ ਮੁਕਾਬਲਾ

ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਦੀਆਂ ਅਕਸਰ ਕਈ ਕੌਮਾਂਤਰੀ ਪ੍ਰਤੀਯੋਗਿਤਾਵਾਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਦੇ ਤਹਿਤ 2 ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੁੱਧਵਾਰ ਨੂੰ ਇੱਥੇ ਵੇਰਾ ਲਾਪਕੋ ਨੂੰ ਹਰਾ ਕੇ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਗੌਰਿਕਾ ਨੇ ਗੋਲਫ ਟੂਰ 'ਚ 4 ਸ਼ਾਟ ਦੀ ਬੜ੍ਹਤ ਹਾਸਲ ਕੀਤੀ

ਗੌਰਿਕਾ ਬਿਸ਼ਨੋਈ ਨੇ ਦੂਜੇ ਦੌਰ ਵਿਚ 2 ਅੰਡਰ 70 ਦੇ ਸਕੋਰ ਨਾਲ ਵੀਰਵਾਰ ਨੂੰ ਇੱਥੇ ਪੇਸ਼ੇਵਰ ਗੋਲਫ ਟੂਰ ਦੇ 5ਵੇਂ ਗੇੜ ਵਿਚ 4 ਸ਼ਾਟ ਦੀ ਬੜ੍ਹਤ ਹਾਸਲ ਕਰ ਲਈ। ਮੌਜੂਦਾ ਸੈਸ਼ਨ ਵਿਚ ਪਹਿਲੇ ਖਿਤਾਬ ਦੀ ਕੋਸ਼ਿਸ਼ਾਂ ਵਿਚ ਲੱਗੀ ਗੌਰਿਕਾ ਨੇ 5 ਬਰਡੀ ਕੀਤੀ ਪਰ ਉਹ ਤਿਨ ਬੋਗੀ ਵੀ ਕਰ ਗਈ।
ਵਿਸ਼ਵ ਕੱਪ ਤੋਂ ਬਾਅਦ ਵੀ ਟੀਮ 'ਚ ਬਣੇ ਰਹਿ ਸਕਦੇ ਹਨ ਧੋਨੀ : ਗਾਂਗੁਲੀ

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਵੀ ਮਹਿੰਦਰ ਸਿੰਘ ਧੋਨੀ ਦਾ ਟੀਮ 'ਚ ਬਣਾਏ ਰੱਖਣ ਦੀ ਗੱਲ ਕਹੀ ਤੇ ਕਿਹਾ ਕਿ ਜੇਕਰ ਕੋਈ ਪ੍ਰਤੀਭਾਸ਼ਾਲੀ ਹੈ ਤਾਂ ਉਮਰ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ। ਵਿਸ਼ਵ ਕੱਪ ਹੁਣ ਨੇੜੇ ਆ ਰਿਹਾ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਧੋਨੀ ਦਾ ਇਹ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ ਪਰ ਗਾਂਗੁਲੀ ਦੀ ਸੋਚ ਇਸ ਤੋਂ ਹੱਟਕੇ ਹੈ।
ਭਾਰਤੀ ਪੁਰਸ਼ ਟੀਮ ਨੇ ਸ਼ਤਰੰਜ ਚੈਂਪੀਅਨਸ਼ਿਪ 'ਚ ਈਰਾਨ ਨਾਲ ਖੇਡਿਆ ਡਰਾਅ

ਗ੍ਰੈਂਡਮਾਸਟਰ ਬੀ. ਅਧਿਬਾਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਪਰਹਾਮ ਮਾਘਸੋਡਲੋ ਨੂੰ ਹਰਾਇਆ ਜਿਸ ਨਾਲ ਭਾਰਤ ਨੇ ਇੱਥੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਈਰਾਨ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ। ਈਦਾਨੀ ਪੋਆ ਨੇ ਤਜ਼ਰਬੇਕਾਰ ਕ੍ਰਿਸ਼ਣ ਸ਼ਸ਼ੀਕਰਣ ਨੂੰ ਹਰਾ ਕੇ ਮੁਕਾਬਲੇ ਨੂੰ ਡਰਾਅ ਕਰਾਇਆ।
ਵਿਸ਼ਵ ਕੱਪ ਤੋਂ ਬਾਅਦ ਵੀ ਟੀਮ 'ਚ ਬਣੇ ਰਹਿ ਸਕਦੇ ਹਨ ਧੋਨੀ : ਗਾਂਗੁਲੀ
NEXT STORY